ਪਿੰਡ ਨੰਗਲੀ (ਜਲਾਲਪੁਰ ) ਵਿੱਚ 4 ਹੋਰਨਾਂ ਦਾ ਟੈਸਟ ਆਇਆ ਕੋਰੋਨਾ ਪਾਜ਼ੇਟਿਵ, ਐਕਟਿਵ ਕੇਸਾਂ ਦੀ ਗਿਣਤੀ ਹੋਈ 10

ਟਾਂਡਾ ਉੜਮੁੜ , 26 ਮਈ ( ਨਵਦੀਪ ਸਿੰਘ) - ਬੇਟ ਇਲਾਕੇ ਦੇ  ਪਿੰਡ ਨੰਗਲੀ (ਜਲਾਲਪੁਰ) ਵਿੱਚ ਅੱਜ 4   ਹੋਰਨਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ  |  ਬੀਤੇ ਦਿਨ ਕੋਰੋਨਾ ਨਾਲ ਮਰੇ ਲਖਵਿੰਦਰ ਸਿੰਘ ਅਤੇ ਉਸਦੇ ਸੰਪਰਕ ਵਿੱਚ ਵਿੱਚ ਆਏ 6 ਹੋਰ ਮਰੀਜ਼ਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਸੰਪਰਕ ਵਿੱਚ ਆਏ 4   ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ | ਅਤੇ  8  ਦੀ ਰਿਪੋਰਟ   ਨੇਗਟਿਵ ਆਈ ਹੈ | ਅੱਜ ਆਈ ਆਈ ਰਿਪੋਰਟ ਵਿੱਚ ਲਖਵਿੰਦਰ ਸਿੰਘ ਦੇ ਤਿੰਨ ਪਰਿਵਾਰਕ ਮੈਂਬਰਾਂ ਅਤੇ ਇਕ ਹੋਰ ਪਿੰਡ ਵਾਸੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ |  ਇਸ ਗੱਲ ਦੀ ਪੁਸ਼ਟੀ ਕਰਦੇ ਐੱਸ.ਐੱਮ.ਓ. ਟਾਂਡਾ ਕੇ .ਆਰ ਬਾਲੀ ਨੇ ਕਰਦੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ਨੂੰ ਹੁਸ਼ਿਆਰਪੁਰ ਦੇ ਇਕਾਂਤਵਾਸ ਸੈਂਟਰ ਵਿੱਚ ਲਿਜਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਅਜੇ 10 ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ | ਪਿੰਡ ਨੂੰ ਪ੍ਰਸ਼ਾਸ਼ਨ ਨੇ ਸੀਲ ਕਰ ਦਿੱਤਾ ਹੈ |  
advt.

Post a Comment

0 Comments