ਵਿਧਾਇਕ ਸੰਗਤ ਸਿੰਘ ਗਿਲਜੀਆਂ ਵੱਲੋਂ ਆਰਮੀ ਗਰਾਉਂਡ ਪਾਰਕ ਪ੍ਰੋਜੈਕਟ ਲਈ 1 ਲੱਖ ਰੁਪਏ ਹੋਰ ਭੇਟ

ਟਾਂਡਾ ਉੜਮੁੜ, 31   ਦਸੰਬਰ (ਨਵਦੀਪ ਸਿੰਘ ) -  ਗ੍ਰੀਨ ਏਡ ਆਰਗੇਨਾਈਜੇਸ਼ਨ ਸੰਸਥਾ ਵੱਲੋਂ ਆਰਮੀ ਗਰਾਉਂਡ ਪਾਰਕ ਪ੍ਰੋਜੈਕਟ ਲਈ ਕੀਤੇ ਜਾ ਰਹੇ ਸੇਵਾ ਮਿਸ਼ਨ ਵਿੱਚ ਪਹਿਲਾ ਵੀ ਇਕ ਲੱਖ ਰੁਪਏ ਦੇਣ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਟੀਮ ਨੇ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ | ਪਾਰਕ ਵਿੱਚ ਮੁੱਖ ਸੇਵਾਦਾਰ ਜਤਿੰਦਰਪਾਲ ਸਿੰਘ ਜੇ.ਪੀ. ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਵਿਧਾਇਕ ਗਿਲਜੀਆਂ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮਿਸ਼ਿਗਨ ਅਮਰੀਕਾ ਦੇ ਪ੍ਰਧਾਨ ਮੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਹੈਪੀ ਅਤੇ ਲਖਵੀਰ ਸਿੰਘ ਲੱਖੀ ਦੇ ਸਹਿਯੋਗ ਨਾਲ ਇਕ ਲੱਖ ਰੁਪਏ ਦੀ ਮਦਦ ਸੰਸਥਾ ਦੀ ਟੀਮ ਨੂੰ ਭੇਟ ਕੀਤੀ | ਇਸ ਮੌਕੇ ਵਿਧਾਇਕ ਗਿਲਜੀਆਂ ਨੇ ਗ੍ਰੀਨ ਏਡ ਦੀ ਸਮੂਹ ਟੀਮ ਦੇ ਇਸ ਉੱਦਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਸੰਭਾਲ ਲਈ ਸਾਨੂੰ ਮਿਲਕੇ ਉੱਦਮ ਕਰਨੇ ਚਾਹੀਦੇ ਹਨ | ਇਸ ਲਈ ਸਰਕਾਰੀ ਕੰਮਾਂ ਦੇ ਨਾਲ ਨਾਲ ਸਮਾਜ ਦੇ ਹਰੇਕ ਵਰਗ ਦਾ ਸਹਿਯੋਗ ਜਰੂਰੀ ਹੈ | ਉਨ੍ਹਾਂ ਇਸ ਮੌਕੇ ਹੋਰ ਵੀ ਸੰਸਥਾਵਾਂ ਅਤੇ ਪਰਵਾਸੀ ਪੰਜਾਬੀਆਂ ਨੂੰ ਸੰਸਥਾ ਦੇ ਇਸ ਨੇਕ ਮਿਸ਼ਨ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਜਤਿੰਦਰ ਪਾਲ ਸਿੰਘ ਜੇ.ਪੀ., ਸੁਖਨਿੰਦਰ ਸਿੰਘ ਕਲੋਟੀ, ਜਤਿੰਦਰ ਸਿੰਘ ਸੰਘਾ, ਵਿਕਾਸ ਬਹਿਲ ਅਤੇ ਕਮਲ ਸੈਣੀ ਨੇ ਵਿਧਾਇਕ ਗਿਲਜੀਆਂ ਨੂੰ ਆਰਮੀ ਗਰਾਉਂਡ ਵਿੱਚ ਪਾਰਕ ਅਤੇ ਖੇਡ ਮੈਦਾਨਾਂ ਦੇ ਨਿਰਮਾਣ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਦਿੱਤੀ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ,ਰਵਿੰਦਰ ਪਾਲ ਸਿੰਘ ਗੋਰਾ,  , ਨੰਬਰਦਾਰ ਕੁਲਵੰਤ ਸਿੰਘ, ਤਜਿੰਦਰ ਸਿੰਘ ਢਿੱਲੋਂ, ਵਰਿੰਦਰ ਪੁੰਜ, ਸੁਰਿੰਦਰ ਜੀਤ ਸਿੰਘ ਬਿੱਲੂ, ਜਗਜੀਵਨ ਜੱਗੀ, ਸ਼ਿੰਦਾ ਬੈਂਸਾ, ਜਸਵਿੰਦਰ ਸਿੰਘ ਜਲਾਲਪੁਰ, ਅਨਿਲ ਪਿੰਕਾ ਆਦਿ ਮੌਜੂਦ ਸਨ |
advt.

Post a Comment

0 Comments