ਬਾਰਵੀਂ ਦੇ ਨਤੀਜੇ ਵਿੱਚ ਸਿਲਵਰ ਓਕ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ

 ਟਾਂਡਾ ਉੜਮੁੜ 13 ਜੁਲਾਈ (ਨਵਦੀਪ ਸਿੰਘ )  ਸੀ ਬੀ ਐੱਸ ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸਥਾਨਕ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜ਼ਪੁਰ ਟਾਂਡਾ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸੌ ਪ੍ਰਤੀਸ਼ਤ ਨਤੀਜਾ ਪ੍ਰਾਪਤ ਕੀਤਾ। ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੀ ਅਗਵਾਈ ਵਿੱਚ ਚੱਲ ਰਹੀ ਇਸ ਉੱਚ ਮਿਆਰੀ ਸਿੱਖਿਆ ਸੰਸਥਾ ਦੇ ਵਿਦਿਆਰਥੀਆਂ ਵਲੋਂ ਪ੍ਰਾਪਤ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਰਾਕੇਸ਼ ਸ਼ਰਮਾ ਅਤੇ ਪ੍ਰਸ਼ਾਸਿਕਾ ਮਨੀਸ਼ਾ ਸੰਗਰ ਨੇ ਦੱਸਿਆ ਕਿ ਸੀਬੀਐੱਸਈ ਵੱਲੋਂ ਐਲਾਨ ਕੀਤੇ ਗਏ ਨਤੀਜੇ ਵਿੱਚ ਜਿੱਥੇ ਸਕੂਲ ਦੇ ਸਾਰੇ ਵਿਦਿਆਰਥੀ ਵਧੀਆ ਅੰਕਾਂ ਵਿਚ ਪਾਸ ਹੋਏ ਹਨ
ਉੱਥੇ ਦਿਲਪ੍ਰੀਤ ਕੌਰ ਨੇ 96%, ਜਸਪ੍ਰੀਤ ਸਿੰਘ ਨੇ 96%, ਲਵਪ੍ਰੀਤ ਸਿੰਘ ਨੇ 95%,  ਜੈਸਮੀਨ ਨੇ 91%, ਗੁਰਪ੍ਰੀਤ ਸਿੰਘ ਨੇ 91%, ਮਨਜਿੰਦਰ ਕੌਰ ਨੇ 91%, ਗੁਰਲੀਨ ਕੌਰ ਨੇ 91.2%, ਹਰਵਿੰਦਰ ਕੌਰ ਨੇ 86%, ਸਿਮਰਨਜੀਤ ਕੌਰ ਨੇ 85%, ਹਰਜੋਤ ਕੌਰ ਨੇ 87%,ਜਸ਼ਨਪ੍ਰੀਤ ਕੌਰ ਨੇ 86%,  ਜਸਲੀਨ ਕੌਰ ਨੇ87%, ਨਵਦੀਪ ਕੌਰ ਨੇ 90%, ਅਨਮੋਲਦੀਪ ਸਿੰਘ ਨੇ 85%, ਨਵਨੀਤ ਕੌਰ ਨੇ 88%,  ਪ੍ਰਭਜੋਤ ਕੌਰ ਨੇ 84%, ਪਰਮਜੀਤ ਕੌਰ ਨੇ 84%,  ਰਜਨੀਤ ਕੌਰ ਨੇ 89%, ਮਹਿਕਪ੍ਰੀਤ ਕੌਰ ਨੇ 89% ਅਤੇ ਨਵਨੀਤ ਕੌਰ ਨੇ 85% ਅੰਕ ਪ੍ਰਾਪਤ ਕੀਤੇ। ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ, ਪਿ੍ੰਸੀਪਲ ਰਾਕੇਸ਼ ਸ਼ਰਮਾ, ਪ੍ਰਸ਼ਾਸਿਕਾ ਮਨੀਸ਼ਾ ਸੰਗਰ, ਮੈਨੇਜਰ ਤਰਨ ਸੈਣੀ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ  ਨੇ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਗੱਲ ਕਹੀ।

Post a Comment

0 Comments