ਟਾਂਡਾ ਉੜਮੁੜ, 1 ਦਸੰਬਰ (ਟੀਮ ਪੱਤਰਕਾਰ ਮੰਚ ) - ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਐੱਸ ਜੇ ਐੱਸ ਇਨੋਵੇਟਿਵ ਸਕੂਲ ਅੱਡਾ ਸਰਾਂ ਵਿਖੇ ਸਕੂਲ ਦੇ ਸਥਾਪਨਾ ਦਿਵਸ ਮੌਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸੰਸਥਾ ਦੇ ਚੇਅਰਪਰਸਨ ਸਰਦਾਰਨੀ ਗੁਰਬਖਸ ਕੌਰ ਅਤੇ ਐੱਮ ਡੀ ਹਰਚਰਨ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸ ਅਧੀਨ ਪਿ੍ਰੰਸੀਪਲ ਹਰਪ੍ਰੀਤ ਕੌਰ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਸਹਿਜ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਕੀਰਤ ਸਿੰਘ ਨੇ ਕੀਰਤਨ ਕੀਤਾ। ਮੁੱਖ ਵਾਕ ਦੀ ਵਿਆਖਿਆ ਸਿੰਘ ਸਾਹਿਬ ਗਿਆਨੀ ਚਰਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕੀਤੀ ਉਪਰੰਤ ਪੋਫੈਸਰ ਡਾਕਟਰ ਭੁਪਿੰਦਰ ਸਿੰਘ,ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰੱਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਭਾਗ ਸਿੰਘ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੋੜਦੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਧਰਤੀ ਉੱਤੇ ਅਗਿਆਨ ਹਨੇਰਾ ਖਿੰਡ ਗਿਆ ਅਤੇ ਗੁਰੂ ਨਾਨਕ ਸਾਹਿਬ ਨੇ ਇਸ ਮਨੁੱਖਤਾ ਨੂੰ ਅਸਲੋਂ ਨਵੀਂ ਰੂਹਾਨੀ ਨੁਹਾਰ ਬਖਸ਼ਿਸ਼ ਕੀਤੀ।
ਉਨਾਂ ਦੱਸਿਆ ਕਿ ਗੁਰੂ ਸਾਹਿਬ ਨੇ ਲੋਕਾਂ ਨੂੰ ਕਰਮਕਾਂਡ ਤੇ ਪਾਖੰਡ ਤੋਂ ਨਿਜਾਤ ਦਿਵਾਈ ਅਤੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੁਨੇਹਾ ਦਿੱਤਾ। ਜਿੱਥੇ ਗੁਰੂ ਸਾਹਿਬ ਨੇ ਦੁਨੀਆਂ ਨੂੰ ਗੁਰਬਾਣੀ ਦਾ ਸੁਨੇਹਾ ਦੇਣ ਲਈ ਚਾਰ ਉਦਾਸੀਆਂ ਕੀਤੀਆਂ ਉੱਥੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸੁਨੇਹੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਪਣੇ ਅੰਤਿਮ ਸਮੇਂ ਦੌਰਾਨ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਆਪਣੇ ਸਿਖਾਂ ਨੂੰ ਅਮਲੀ ਜੀਵਨ ਜਾਚ ਸਿਖਾਈ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।
ਉਨਾਂ ਵਿਦਿਆਰਥੀਆਂ ਨੂੰ ਵਿਦਿਆ ਵੀਚਾਰੀ ਤਾ ਪਰਉਪਕਾਰੀ ਦੇ ਸੰਦੇਸ਼ ਅਨੁਸਾਰ ਜੀਵਨ ਵਿੱਚ ਪਰਉਪਕਾਰੀ ਬਣਨ ਦਾ ਵੀ ਸੁਨੇਹਾ ਦਿੱਤਾ। ਸੰਸਥਾ ਦੇ ਮੈਨੇਜਿੰਗ ਡਾਰਿਰੈਕਟਰ ਹਰਚਰਨ ਸਿੰਘ ਧਾਲੀਵਾਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਪਿ੍ਰੰਸੀਪਲ ਹਰਪ੍ਰੀਤ ਕੌਰ ਨੇ ਆਈਆਂ ਸੰਗਤ ਦਾ ਧੰਨਵਾਦ ਕੀਤਾ। ਆਏ ਸਿੰਘ ਸਾਹਿਬਾਨ ਦਾ ਸਤਿਕਾਰ ਹਰਕਮੇਸ ਸਿੰਘ ਸਿੱਧੂ ਰਿਟਾਇਰਡ ਡੀ ਆਈ ਜੀ ਨੇ ਕੀਤਾ।
ਇਸ ਮੌਕੇ ਟਰੱਸਟ ਦੇ ਮੈਂਬਰਾਂ ਤੋਂ ਇਲਾਵਾ ਹਰਜਿੰਦਰ ਸਿੰਘ ਢਿਲੋ,ਕੁਲਦੀਪ ਸਿੰਘ ਹੀਰ, ਜਥੇਦਾਰ ਅਵਤਾਰ ਸਿੰਘ,ਅਰਵਿੰਦਰ ਸਿੰਘ ਧਾਲੀਵਾਲ,ਡਾਕਟਰ ਨਰਿੰਦਰ ਸਿੰਘ ਧਾਲੀਵਾਲ, ਜਸਕੀਰਤ ਸਿੰਘ ਧਾਲੀਵਾਲ, ਸਰਬਜੀਤ ਸਿੰਘ ਇਟਲੀ, ਡਾਕਟਰ ਸੁਖਪ੍ਰੀਤ ਸਿੰਘ, ਕਰਨਲ ਬਲਜੀਤ ਸਿੰਘ,ਸੇਵਾ ਮੁਕਤ ਆਈ.ਏ.ਐੱਸ ਨਰਿੰਦਰ ਸਿੰਘ, ਕੇਵਲ ਕਿ੍ਰਸਨ, ਡਾਕਟਰ ਰਾਜਨ ਕੁਮਾਰ,ਡਾਕਟਰ ਅਨਮੋਲ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਜਗਦੀਪ ਸਿੰਘ ਆਦਿ ਹਾਜਰ ਸਨ।

0 Comments