ਟਾਂਡਾ ਉੜਮੁੜ , 22 ਦਸੰਬਰ (ਨਵਦੀਪ ਸਿੰਘ )- ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਵੱਲੋ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਵਿਖੇ ਫਿੱਟ ਇੰਡੀਆ ਪ੍ਰੋਗਰਾਮ ਅਧੀਨ ਫਿੱਟ ਇੰਡੀਆ ਹਫਤੇ ਦੀ ਸੁਰੂਆਤ ਕੀਤੀ ਗਈ। ਪ੍ਰਿੰਸੀਪਲ ਸਵਿੰਦਰ ਕੌਰ ਮੱਲੀ ਦੀ ਅਗਵਾਈ ਵਿਚ ਮਨਾਏ ਜਾ ਰਹੇ ਸਵੱਸਥ ਭਾਰਤ ਹਫਤੇ ਵਿੱਚ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਮੈਂਬਰ ਭਾਗ ਲੈ ਰਹੇ ਹਨ ।
ਪ੍ਰਿੰਸੀਪਲ ਮੈਡਮ ਮੱਲੀ ਨੇ ਦੱਸਿਆ ਕਿ ਹਫਤੇ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਸੰਚਾਲਨ ਖੇਡ ਵਿਭਾਗ ਦੇ ਅਧਿਆਪਕ ਕਰਨਗੇ। ਇਸ ਦੌਰਾਨ ਵਿਦਿਆਰਥੀਆਂ ਨੂੰ ਖੇਡ ਦੇ ਮੈਦਾਨ ਵਿੱਚ ਸਿਹਤ ਮੰਦ ਰਹਿਣ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਸਿਹਤ ਸਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਨਾਂ ਵਿੱਚ, ਵਾਲੀਬਾਲ. ਬਾਸਕਟਬਾਲ, ਫਰੀ ਹੈਂਡ ਕਸਰਤ, ਯੋਗਾ, ਸ਼ਤਰੰਜ, ਕੁਇਜ, ਕ੍ਰਿਕੇਟ , ਟੇਬਲ ਟੈਨਿਸ, ਵਾਦ ਵਿਵਾਦ ਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਵੱਖ ਵੱਖ ਕਿਰਿਆਵਾਂ ਵਿੱਚ ਭਾਗ ਲੈਣਗੇ। ਸ਼ੁਰੂਆਤੀ ਸਮਾਗਮ ਦੌਰਾਨ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ |

0 Comments