ਟਾਂਡਾ ਉੜਮੁੜ,13 ਮਈ ( ਨਵਦੀਪ ਸਿੰਘ ) -
ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਲਾਏ ਕਰਫਿਊ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਾਹੀ ਦੇ ਬਾਵਜੂਦ ਪਿੰਡ ਟਾਹਲੀ ਵਿਖੇ ਠੇਕੇ ਨਜ਼ਦੀਕ ਹੋਰ ਦੁਕਾਨ ਵਿੱਚ ਸ਼ਰਾਬ ਸਟੋਰ ਕਰਕੇ ਵੇਚਣ ਵਾਲੇ ਠੇਕੇਦਾਰਾਂ ਅਤੇ ਉਸ ਦੇ ਕਰਿੰਦੇ ਦੇ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਣਜੀਤ ਸਿੰਘ,ਮਨਜੀਤ ਕੁਮਾਰ, ਜੀਵਨ ਲਾਲ ਅਤੇ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਇਹ ਮਾਮਲਾ ਨਿਊ ਟਾਂਡਾ ਵਾਈਨ ਮਿਆਣੀ ਗਰੁੱਪ ਦੇ ਠੇਕੇਦਾਰ ਮਨਜੀਤ ਸਿੰਘ ਪੁੱਤਰ ਹਰਵੇਲ ਸਿੰਘ ਨਿਵਾਸੀ ਖਰਲ ਖ਼ੁਰਦ ਠੇਕੇਦਾਰ ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਬੈਂਸ ਅਵਾਨ ਅਤੇ ਉਨ੍ਹਾਂ ਦੇ ਕਰਿੰਦੇ ਰਾਜਦੀਪ ਸਿੰਘ ਪੁੱਤਰ ਰੂੜ ਸਿੰਘ ਨਿਵਾਸੀ ਪ੍ਰੇਮਪੁਰ ਦੇ ਖਿਲਾਫ਼ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਜਦੋਂ ਪਿੰਡ ਰੜਾ ਮੋੜ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਟਾਹਲੀ ਵਿਖੇ ਕਰਫ਼ਿਊ ਦੌਰਾਨ ਵੀ ਮਨਾਹੀ ਦੇ ਬਾਵਜੂਦ ਉਕਤ ਠੇਕੇਦਾਰਾਂ ਵੱਲੋਂ ਆਪਣੇ ਠੇਕੇ ਦੇ ਨਜ਼ਦੀਕ ਹੋਰ ਦੁਕਾਨ ਵਿੱਚ ਨਾਜਾਇਜ਼ ਤਰੀਕੇ ਨਾਲ ਸ਼ਰਾਬ ਸਟੋਰ ਕਰਕੇ ਕਰਿੰਦੇ ਰਾਹੀਂ ਲੋਕਾਂ ਨੂੰ ਵੇਚੀ ਜਾ ਰਹੀ ਹੈ | ਸੂਚਨਾ ਦੇ ਆਧਾਰ ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ਤੇ ਛਾਪੇਮਾਰੀ ਕਰਕੇ ਠੇਕੇ ਨਜ਼ਦੀਕ ਇਕ ਹੋਰ ਕਮਰੇ ਵਿੱਚ ਨਾਜਾਇਜ਼ ਤਰੀਕੇ ਨਾਲ ਸਟੋਰ ਕੀਤੀ ਵੱਖ ਵੱਖ ਮਾਰਕਿਆ ਵਾਲੀ ਸ਼ਰਾਬ ਦੀਆਂ 106 ਪੇਟੀਆ ਬਰਾਮਦ ਕਰਕੇ ਠੇਕੇਦਾਰਾਂ ਅਤੇ ਉਕਤ ਕਰਿੰਦੇ ਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਟੀਮ ਨੇ ਕਰਿੰਦੇ ਰਾਜਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ I
advt.

0 Comments