ਟਾਂਡਾ ਉੜਮੁੜ, 24 ਦਸੰਬਰ (ਨਵਦੀਪ ਸਿੰਘ ) - ਸਰਦਾਰ ਜਾਗੀਰ ਸਿੰਘ ਧਾਲੀਵਾਲ ਟਰੱਸਟ ਅਤੇ ਐਡਵਾਈਜਰੀ ਬੋਰਡ ਵੱਲੋਂ ਚਲਾਈ ਜਾ ਰਹੀ ਸੰਸਥਾ ਐੱਸ.ਜੇ.ਐੱਸ ਇਨੋਵੇਟਿਵ ਸਕੂਲ ਵਿਖੇ ਛੋਟੇ ਬੱਚਿਆਂ ਲਈ ਨਵੀਨਤਮ ਟੈਕਨੋਲੋਜੀ ਨਾਲ ਨਵੇਂ ਬਣੇ ਪਲੇ ਵਿੰਗ ਇਨੋਸੈਂਟ ਹਾਰਟ ਜ਼ੋਨ ਦਾ ਉਦਘਾਟਨ ਸਿੱਖ ਪੰਥ ਦੇ ਸਤਿਕਾਰਿਤ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ।ਟਰੱਸਟ ਦੀ ਚੇਅਰਪਰਸਨ ਸਰਦਾਰਨੀ ਗੁਰਬਖਸ਼ ਕੌਰ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਿੰਸੀਪਲ ਸਰਦਾਰਨੀ ਹਰਪ੍ਰੀਤ ਕੌਰ ਧਾਲੀਵਾਲ ਦੀ ਯੋਗ ਅਗਵਾਈ ਹੇਠ ਕਰਵਾਏ ਿੲਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ।ਸਿੰਘ ਸਾਹਿਬ ਗਿਆਨੀ ਚਰਨ ਸਿੰਘ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਕੀਤੀ ਅਰਦਾਸ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਨਵੇ ਬਣੇ ਬਲਾਕ ਦਾ ਉਦਘਾਟਨ ਕੀਤਾ ਗਿਆ। ਿੲਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸਿੰਘ ਸਾਹਿਬਾਨ ਵੱਲੋਂ ਬੱਚਿਆਂ ਨਾਲ ਵਡਮੁੱਲੇ ਵੀਚਾਰਾਂ ਦੀ ਸਾਂਝ ਪਾਈ ਗਈ।ਸੰਸਥਾ ਦੇ ਮੈਨੇਜਿੰਗ ਡਾਰਿਰੈਕਟਰ ਸਰਦਾਰ ਹਰਚਰਨ ਸਿੰਘ ਧਾਲੀਵਾਲ ਵਲੋ ਸਿੰਘ ਸਾਹਿਬਾਨ ਅਤੇ ਆਈਆਂ ਸਤਿਕਾਰਿਤ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।ਿੲਸ ਮੌਕੇ ਉਹਨਾ ਦੱਸਿਆ ਕਿ ਿੲਹ ਸੰਸਥਾ ਇਲਾਕੇ ਵਿੱਚ ਆਦਰਸ਼ਕ ਵਿੱਦਿਆ ਦੇ ਪਸਾਰ ਲਈ ਹਮੇਸ਼ਾ ਯਤਨਸ਼ੀਲ ਰਹੇਗੀ।ਸਟੇਜ ਦਾ ਸੰਚਾਲਨ ਬੱਚਿਆ ਵਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ। ਸੇਵਾ ਮੁਕਤ ਡੀ.ਆਈ.ਜੀ ਸਰਦਾਰ ਹਰਕਮੇਸ਼ ਸਿੰਘ ਸਿੱਧੂ ਵੱਲੋਂ ਸਿੰਘ ਸਾਹਿਬਾਨ ਅਤੇ ਆਈਆਂ ਸਤਿਕਾਰਿਤ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾਰਿਰੈਕਟਰ ਜਸਕੀਰਤ ਸਿੰਘ ਧਾਲੀਵਾਲ, ਅਰਵਿੰਦਰ ਸਿੰਘ ਧਾਲੀਵਾਲ, ਡਾਕਟਰ ਨਰਿੰਦਰ ਸਿੰਘ ਧਾਲੀਵਾਲ,ਡਾਕਟਰ ਭੁਪਿੰਦਰ ਸਿੰਘ, ਡਾਕਟਰ ਸੰਜੇ ਵਧਵਾ, ਡਾਕਟਰ ਲਵਲੀ ਰਾਜਧਾਨ,ਡਾਕਟਰ ਰਾਜਨ ਕੁਮਾਰ, ਡਾਕਟਰ ਬਲਜੀਤ ਕੌਰ, ਆਰ.ਪੀ ਸ਼ਰਦ ਆਈ.ਏ.ਐੱਸ,ਕਰਨਲ ਬਲਜੀਤ ਸਿੰਘ ਸੰਧੂ, ਕੇਵਲ ਕ੍ਰਿਸ਼ਨ,ਜਥੇਦਾਰ ਅਵਤਾਰ ਸਿੰਘ ਧਾਲੀਵਾਲ,ਹਰਜਿੰਦਰ ਸਿੰਘ ਢਿੱਲੋ,ਕੁਲਦੀਪ ਸਿੰਘ ਹੀਰ,ਦਿਲਦੀਪ ਸਿੰਘ ਢਿੱਲੋ ਆਦਿ ਹਾਜ਼ਰ ਸਨ।
advt.
advt.


0 Comments