ਟਾਂਡਾ ਉੜਮੁੜ, 16 ਜਨਵਰੀ (ਨਵਦੀਪ ਸਿੰਘ )- 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਪੋਲੀਉ ਰੋਧਿਕ ਬੂੰਦਾਂ ਪਿਲਾਉਣ ਲਈ ਮਿਤੀ 19 ਜਨਵਰੀ ਦਿਨ ਐਤਵਾਰ ਤੋ ਤਿੰਨ ਦਿਨਾਂ ਨੈਸ਼ਨਲ ਪੱਲਸ ਪੋਲੀਉ ਰਾਉਡ 2020 ਮੁਹਿੰਮ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦੇ ਐੱਸ.ਐੱਮ.ਓ. ਟਾਂਡਾ ਡਾਕਟਰ ਕੇਵਲ ਸਿੰਘ ਨੇ ਨੋਡਲ ਅਫਸਰ ਅਤੇ ਫੀਲਡ ਸੁਪਰਵਾਈਜਰ ਸਟਾਫ ਦੀ ਹਾਜ਼ਰੀ ਵਿੱਚ ਦੱਸਿਆ ਕਿ ਕਿਹਾ ਕਿ ਭਾਵੇ ਭਾਰਤ ਪੋਲੀਉ ਮੁੱਕਤ ਹੋ ਚੁੱਕਾ ਹੈ ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਤੇ ਅਫਗਾਨਸਤਾਨ ਵਿੱਚ ਅਜੇ ਵੀ ਪੋਲੀਉ ਦੇ ਕੇਸ ਪਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਸਾਲ 1985 ਵਿੱਚ 125 ਦੇਸ਼ਾਂ ਵਿੱਚ ਵਿੱਚ ਪੋਲੀਉ ਦੇ ਕੇਸ ਸਨ ਜੋ ਕਿ ਸਾਲ 2019 ਵਿੱਚ ਘੱਟ ਤਿੰਨ ਦੇਸ਼ਾ ਵਿੱਚ ਰਹਿ ਗਏ ਹਨ । ਉਹਨਾਂ ਦੱਸਿਆ ਕਿ ਇਸ ਮੁਹਿੰਮ ਦੋਰਾਨ ਬਲਾਕ ਟਾਂਡਾ ਦੇ 12 ਹਜ਼ਾਰ 675 ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਪੋਲੀਉ ਰੋਧਿਕ ਬੂੰਦਾਂ ਪਿਲਾਈਆਂ ਜਾਣਗੀਆਂ । ਇਸਦੇ ਲਈ 68 ਬੂਥ ਬਣਾਏ ਗਏ ਹਨ ਜਦਕਿ 2 ਟਰਾਂਜਿਟ ਪੁਆਇੰਟ ਅਤੇ ਦੋ ਮੋਬਾਈਲ ਟੀਮਾਂ ਬਣਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 20 ਅਤੇ 21 ਜਨਵਰੀ ਨੂੰ ਸਟਾਫ ਵੱਲੋ ਘਰ ਘਰ ਜਾਕੇ ਵੀ ਪੋਲੀਉ ਰੋਧਿਕ ਬੂੰਦਾਂ ਪਿਲਾਈਆਂ ਜਾਣਗੀਆਂ |
ਇਸ ਮੌਕੇ ਡਾਕਟਰ ਕਰਨ ਵਿਰਕ, ਡਾਕਟਰ ਕੇ.ਆਰ. ਬਾਲੀ, ਡਾਕਟਰ ਕਰਮਜੀਤ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਸੀਨੀਅਰ ਫਾਰਮਾਸਿਸਟ ਅਫਸਰ ਬਲਰਾਜ ਸਿੰਘ, ਅਵਤਾਰ ਸਿੰਘ, ਕੁਲਵੀਰ ਸਿੰਘ, ਜਤਿੰਦਰ ਸਿੰਘ ਆਦਿ ਮੌਜੂਦ ਸਨ |
ਇਸ ਮੌਕੇ ਡਾਕਟਰ ਕਰਨ ਵਿਰਕ, ਡਾਕਟਰ ਕੇ.ਆਰ. ਬਾਲੀ, ਡਾਕਟਰ ਕਰਮਜੀਤ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਸੀਨੀਅਰ ਫਾਰਮਾਸਿਸਟ ਅਫਸਰ ਬਲਰਾਜ ਸਿੰਘ, ਅਵਤਾਰ ਸਿੰਘ, ਕੁਲਵੀਰ ਸਿੰਘ, ਜਤਿੰਦਰ ਸਿੰਘ ਆਦਿ ਮੌਜੂਦ ਸਨ |


0 Comments