ਟਾਂਡਾ ਉੜਮੁੜ,3 ਜਨਵਰੀ (ਨਵਦੀਪ ਸਿੰਘ ) -
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਬਲਾਕ ਪੱਧਰੀ ਮੀਟਿੰਗ ਅੱਜ ਨੂੰ ਸ਼ਿਮਲਾ ਪਹਾੜੀ ਪਾਰਕ ਵਿੱਚ ਹੋਈ | ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮੁਲਾਜਮ, ਮਜ਼ਦੂਰ ਅਤੇ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਅਤੇ ਆਪਣੀਆਂ ਮੰਗਾ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਗਈ | ਇਸ ਮੌਕੇ ਸਾਂਝੇ ਮੋਰਚੇ ਦੇ ਵੱਖ ਵੱਖ ਆਗੂਆਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਲੋਕ-ਕਿਸਾਨ ਅਤੇ ਮਜ਼ਦੂਰ-ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ਼ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫਡਰੇਸ਼ਨਾਂ ਵਲੋਂ 8 ਜਨਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਜੁੜੀਆਂ ਸਮੂਹ ਫੈਡਰੇਸਨਾਂ ਅਤੇ ਜੇ.ਪੀ.ਐੱਮ.ਓ. ਦੇ ਬਲਾਕ ਆਗੂਆਂ ਅਤੇ ਕਾਰਕੁੰਨਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਇਹ ਦੇਸ਼ ਵਿਆਪੀ ਹੜਤਾਲ ਇਤਿਹਾਸਕ ਹੋਵੇਗੀ ਜਿਸਨੂੰ ਟਾਂਡਾ ਇਲਾਕੇ ਵਿੱਚ ਵੀ ਭਰਪੂਰ ਸਮਰਥਨ ਦਿੱਤਾ ਜਾਵੇਗਾ |
ਇਸ ਮੌਕੇ ਪੈਨਸ਼ਨਰ ਯੂਨੀਅਨ ਵੱਲੋ ਪਹੁੰਚੇ ਸ਼ਿਵ ਕੁਮਾਰ, ਹਰਦੀਪ ਖੁੱਡਾ, ਸੁਖਦੇਵ ਸਿੰਘ, ਸੁਖਦੇਵ ਰਾਜ,ਰਮੇਸ਼ ਹੁਸ਼ਿਆਰਪੁਰੀ, ਆਸ਼ਾ ਵਰਕਰ ਪ੍ਰਧਾਨ ਰਾਜ ਕੁਮਾਰੀ, ਆਸ਼ਾ ਰਾਣੀ, ਪਰਮਜੀਤ ਕੌਰ, ਜੀ.ਟੀ. ਯੂ. ਵੱਲੋ ਅਮਰ ਸਿੰਘ, ਵਰਿੰਦਰ ਕੁਮਾਰ, ਮਿਡ ਡੇਂ ਮੀਲ ਜਥੇਬੰਦੀ ਵੱਲੋ ਤ੍ਰਿਪਤਾ ਦੇਵੀ, ਕਾਂਤਾ ਦੇਵੀ, ਦਵਿੰਦਰ ਸਿੰਘ ਮੂਨਕ, ਮਨਜੀਤ ਕੌਰ, ਮਨਿੰਦਰ ਕੌਰ ਆਦਿ ਮੌਜੂਦ ਸਨ |

0 Comments