ਟਾਂਡਾ ਉੜਮੁੜ, 15 ਜਨਵਰੀ (ਨਵਦੀਪ ) - ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਨਿੱਜੀ ਮੋਬਾਈਲ ਹਸਪਤਾਲ ਦੀ ਟੀਮ ਵੱਲੋ ਦਸ਼ਮੇਸ਼ ਨਗਰ ਟਾਂਡਾ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਕੌਂਸਲਰ ਜਗਜੀਵਨ ਜੱਗੀ ਅਤੇ ਦਲਜੀਤ ਸਿੰਘ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਦਾ ਉਦਘਾਟਨ ਪੰਜਾਬ ਕਾਂਗਰਸ ਦੇ ਬੁਲਾਰੇ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਨੇ ਕੀਤਾ | ਇਸ ਮੌਕੇ ਡਾਕਟਰ ਬਲਵਿੰਦਰ ਸਿੰਘ, ਡਾਕਟਰ ਜਸਵੀਰ ਸਿੰਘ, ਡਾਕਟਰ ਅਕਸ਼ੇ ਸੰਦਲ, ਰਜਨੀਤ ਸਿੰਘ, ਊਸ਼ਾ ਰਾਣੀ, ਕਾਜਲ ਸ਼ਰਮਾ ਅਤੇ ਤੀਰਥ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 151 ਲੋਕਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ | ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ |
ਇਸ ਮੌਕੇ ਦਲਜੀਤ ਸਿੰਘ ਗਿਲਜੀਆਂ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੱਲੋਂ 15 ਜਨਵਰੀ ਨੂੰ ਝਾਂਸ ਵਿਖੇ, 16 ਨੂੰ ਖੱਖ ਘੁੱਲਾ, 17 ਨੂੰ ਗਿੱਦੜਪਿੰਡੀ ਅਤੇ ਜ਼ਹੂਰਾ, 18 ਨੂੰ ਜ਼ਹੂਰਾ, 19 ਨੂੰ ਮੁਹੱਲਾ ਵਾਲਮੀਕਿ ਵਾਰਡ 14 ਉੜਮੁੜ ਟਾਂਡਾ, 21 ਨੂੰ ਕਲਿਆਣਪੁਰ, 22 ਨੂੰ ਮੋਹਕਮਗੜ, 23 ਨੂੰ ਕੋਟਲੀ ਗਿੱਲਾਂ ਅਤੇ 24 ਜਨਵਰੀ ਨੂੰ ਪਿੰਡ ਸਹਿਬਾਜ਼ਪੁਰ ਵਿੱਚ ਮੁਫ਼ਤ ਕੈਂਪ ਲਾਏ ਜਾਣਗੇ . ਇਸ ਦੌਰਾਨ ਜਸਵਿੰਦਰ ਕਾਕਾ, ਜੋਗਿੰਦਰ ਸਿੰਘ, ਰਿਪਨ ਕੁਮਾਰ, ਹੰਸ ਰਾਜ, ਅਵਤਾਰ ਸਿੰਘ, ਇੰਦਰਜੀਤ ਸਿੰਘ, ਰਵੀ ਕੁਮਾਰ, ਰੂਪ ਲਾਲ, ਸਤਨਾਮ ਸਿੰਘ, ਵਿਨੋਦ ਕੁਮਾਰ, ਹੈਪੀ, ਸੋਨੂ, ਦਿਨੇਸ਼ ਕੁਮਾਰ, ਜਸਵੀਰ ਸਿੰਘ, ਸਤਵੰਤ ਜੱਗੀ, ਚਰਨਜੀਤ ਸਿੰਘ, ਸਤਪਾਲ ਸਿੰਘ, ਗਗਨਦੀਪ ਸਿੰਘ, ਓਂਕਾਰ ਸਿੰਘ, ਹਰਜੀਤ ਸਿੰਘ,ਗੁਰਦੀਪ ਸਿੰਘ ਆਦਿ ਮੌਜੂਦ ਸਨ
. advt. 


0 Comments