ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਪਿੰਡ ਭੂਲਪੁਰ ਵਿਖੇ ਸੈਰ ਕਰਦੀਆਂ ਔਰਤਾਂ ਕੋਲੋਂ ਵਾਲੀਆਂ ਖੋਹਿਆ


ਟਾਂਡਾ ਉੜਮੁੜ,21 ਜਨਵਰੀ (ਨਵਦੀਪ ਸਿੰਘ )-  ਪਿੰਡ ਭੂਲਪੁਰ ਦੀ ਸੰਪਰਕ ਸੜਕ ਤੇ ਅੱਜ ਸਵੇਰੇ 6 ਵਜੇ ਸੈਰ ਕਰਦੀਆਂ ਪਿੰਡ ਦੀਆਂ  ਚਾਰ ਔਰਤਾਂ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੋਲਨੁਮਾ ਹਥਿਆਰ ਦੇ ਜ਼ੋਰ ਤੇ ਲੁੱਟ ਦਾ ਸ਼ਿਕਾਰ ਬਣਾਇਆ ਹੈ | ਜਾਣਕਾਰੀ ਅਨੁਸਾਰ ਜਦੋ ਸੈਰ ਕਰਦੀਆਂ ਹੋਈਆਂ ਔਰਤਾਂ  ਗੁਰਮੀਤ ਕੌਰ  ਗੁਰਮੀਤ ਕੌਰ ਪਤਨੀ ਬਲਦੇਵ ਸਿੰਘ, ਸਵਰਨ ਕੌਰ   ਅਤੇ  ਬਲਜੀਤ ਕੌਰ   ਜਦੋ ਪਿੰਡ ਤੋਂ ਟਾਂਡਾ ਰੋਡ ਵੱਲ ਜਾ ਰਹੀਆਂ ਸਨ ਤਾਂ ਰਾਹ ਵਿੱਚ ਇਕ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੋਲਨੁਮਾ ਹਥਿਆਰ ਅਤੇ ਤੇਜ਼ਧਾਰ ਹਥਿਆਰ ਦਾ ਡਰਾਵਾ ਦਿੰਦੇ ਹੋਏ ਗੁਰਮੀਤ ਕੌਰ ਪਤਨੀ ਮੇਵਾ ਸਿੰਘ ਅਤੇ ਗੁਰਮੀਤ ਕੌਰ ਪਤਨੀ ਬਲਦੇਵ ਸਿੰਘ ਅਤੇ ਬਲਜੀਤ ਕੌਰ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ | ਸੂਚਨਾ ਮਿਲਣ ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Post a Comment

0 Comments