ਵਿਧਾਇਕ ਗਿਲਜੀਆਂ ਪਿੰਡ ਨੈਨੋਵਾਲ ਵੈਦ ਦੀ ਨਵਨਿਰਮਿਤ ਸੜਕ ਦਾ ਕੀਤਾ ਉਦਘਾਟਨ

 ਟਾਂਡਾ ਉੜਮੁੜ, 27 ਜਨਵਰੀ (ਨਵਦੀਪ ਸਿੰਘ  ) - ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਅੱਡਾ ਸਰਾਂ ਨਜ਼ਦੀਕੀ ਪਿੰਡ ਨੈਨੋਵਾਲ ਵੈਦ ਵਿੱਚ ਅੱਜ ਹੋਏ ਸਮਾਗਮ ਵਿੱਚ ਪਿੰਡ ਦੀ  ਨਵਨਿਰਮਿਤ ਸੰਪਰਕ ਸੜਕ ਦਾ ਉਦਘਾਟਨ ਕੀਤਾ | ਇਸ ਮੌਕੇ ਐਕਸੀਅਨ ਮਨਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਦਮਨਦੀਪ ਸਿੰਘ ਬਿੱਲਾ, ਵਾਈਸ ਚੇਅਰਮੈਨ ਰਾਕੇਸ਼ ਵੋਹਰਾ, ਸੰਮਤੀ ਮੈਂਬਰ ਰਾਜ ਕੁਮਾਰੀ ਵੀ ਉਨ੍ਹਾਂ ਦੇ ਨਾਲ ਸਨ | ਪਿੰਡ ਨੂੰ ਟਾਂਡਾ ਹੁਸ਼ਿਆਰਪੁਰ ਰੋਡ ਨਾਲ ਜੋੜਨ ਵਾਲੀ 8.48 ਲੱਖ ਦੀ ਲਾਗਤ ਨਾਲ ਬਣਾਈ ਗਈ ਸੜਕ ਦਾ ਉਦਘਾਟਨ ਕਰਦੇ ਵਿਧਾਇਕ ਗਿਲਜੀਆਂ ਨੇ ਦੱਸਿਆ ਕਿ ਹਲਕੇ ਦੀਆਂ ਸਮੂਹ ਸੰਪਰਕ ਸੜਕਾਂ ਦੀ ਨੁਹਾਰ ਬਦਲਣ ਲਈ ਸੰਜੀਦਾ ਉੱਦਮ ਕੀਤੇ ਜਾ ਰਹੇ ਹਨ |  ਇਸ ਮੌਕੇ ਐੱਸ.ਡੀ. ਓ. ਦਵਿੰਦਰ ਪਾਲ, ਜੇ.ਈ. ਬਲਦੇਵ ਰਾਜ, ਜੀ.ਈ., ਮੁਰਲੀ ਮਨੋਹਰ, ਸਰਪੰਚ ਨਗਿੰਦਰ ਸਿੰਘ, ਸਰਪੰਚ ਮਨਜੀਤ ਕੌਰ ਹੇਜਮਾ, ਸਰਪੰਚ ਸੇਵਾ ਸਿੰਘ ਸੀਕਰੀ, ਹਰਜਿੰਦਰ ਸਿੰਘ, ਮਨਜੀਤ ਕੌਰ, ਸ਼ਰਨ ਸਿੰਘ, ਪ੍ਰਕਾਸ਼ ਰਾਮ, ਬਲਬੀਰ ਚੰਦ, ਤਰਸੇਮ ਲਾਲ, ਅਮਰੀਕ ਸਿੰਘ, ਕਮਲਜਜੀਤ ਕੌਰ ਆਦਿ ਮੌਜੂਦ ਸਨ |

Post a Comment

0 Comments