ਪਿੰਡ ਤਲਵੰਡੀ ਸੱਲਾ ਵਿੱਚ ਪ੍ਰਕਾਸ਼ ਦਿਹਾੜੇ ਮੌਕੇ ਕਰਵਾਇਆ ਗਿਆ ਕੀਰਤਨ ਦਰਬਾਰ

 ਟਾਂਡਾ ਉੜਮੁੜ, 5    ਜਨਵਰੀ (ਨਵਦੀਪ ਸਿੰਘ ) - ਬੇਟ ਇਲਾਕੇ ਦੇ ਪਿੰਡ ਤਲਵੰਡੀ ਸੱਲਾ ਦੀਆਂ ਸੰਗਤਾਂ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 353 ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ  ਕੀਰਤਨ ਦਰਬਾਰ ਕਰਵਾਇਆ ਗਿਆ . ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਜਾਏ ਗਏ ਧਾਰਮਕ ਦੀਵਾਨ ਭਾਈ ਸਤਨਾਮ ਸਿੰਘ ਹਜ਼ੂਰੀ ਰਾਹੀ ਸ੍ਰੀ ਦਰਬਾਰ ਸਾਹਿਬ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ ਲਾਡਰਾਂ, ਹੈੱਡ ਗ੍ਰੰਥੀ ਗੁਰਦੁਆਰਾ ਤਲਵੰਡੀ ਸੱਲਾ ਤਰਸੇਮ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਪੱਤੀ ਸੱਲਾ ਹਰਦੀਪ ਸਿੰਘ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ .
ਇਸ ਮੌਕੇ ਸਿੱਖ ਪ੍ਰਚਾਰਕ ਨੇ ਸੰਗਤ ਨੂੰ ਅਮੀਰ ਖਾਲਸਾਈ ਪਰੰਪਰਾਵਾਂ ਅਤੇ ਸਿੱਖੀ ਸਿਧਾਂਤਾਂ ਤੇ ਚਲਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨਬੁ ਜੀਵਨ ਜਾਚ ਬਣਾਉਣ ਦੀ ਪ੍ਰੇਰਨਾ ਦਿੱਤੀ . ਇਸ ਮੌਕੇ ਸਮੂਹ ਸੰਗਤਾਂ ਨੇ ਮਿਲਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ . ਇਸ ਮੌਕੇ ਮੰਚ ਦਾ ਸੰਚਾਲਨ ਮਾਸਟਰ ਨਿਰਮਲ ਸਿੰਘ ਨੇ ਕੀਤਾ .
ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ,  ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਕੱਕੜ, ਮੈਂਬਰ ਐੱਸ.ਜੀ.ਪੀ.ਸੀ. ਜਥੇਦਾਰ ਤਾਰਾ ਸਿੰਘ, ਬੀਬੀ ਸੁਖਦੇਵ ਕੌਰ ਸੱਲਾ, ਸਤਪਾਲ ਸਿੰਘ ਬਾਲੀ, ਸੁਖਵਿੰਦਰ ਸਿੰਘ, ਪ੍ਰਧਾਨ ਸਤਵਿੰਦਰ ਸਿੰਘ,  ਬਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਸਰਬਜੀਤ ਸਿੰਘ ਅਮਰੀਕਾ, ਬਲਦੇਵ ਸਿੰਘ ਅਮਰੀਕਾ, ਗੁਰਮੇਲ ਸਿੰਘ ਰਾਜੂ, ਲਖਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ  ਕੌਰ, ਲਖਵੀਰ ਸਿੰਘ ਲਾਡੀ ਅਮਰੀਕਾ, ਖੇਮ ਸਿੰਘ, ਰਿੰਕੂ ਸੱਲਾ, ਦੀਵਾਨ ਸਿੰਘ, ਪਿ੍ਰਤਪਾਲ ਸਿੰਘ, ਲਵਲੀ ਸੱਲਾ, ਮਾਸਟਰ ਨਿਰਮਲ ਸਿੰਘ, ਬਲਦੇਵ ਸਿੰਘ,ਚੰਨਣ ਸਿੰਘ, ਜਮਦਗਨ ਸਿੰਘ, ਸੁਰਿੰਦਰ ਸਿੰਘ ਮਿਟੂ, ਪਰਮਜੀਤ ਸਿੰਘ ਟਾਂਡਾ, ਪਿ੍ਰੰਸੀਪਲ ਰਾਜੇਸ਼ ਕੁਮਾਰ, ਮਨਦੀਪ ਬਾਂਸਲ, ਮਾਸਟਰ ਰਜਿੰਦਰ ਸਿੰਘ, ਅਜੀਤ ਸਿੰਘ, ਭਗਵਾਨ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ,ਬੋਬੀ ਪਿੰਡ ਦੀਆਂ ਸਮੂਹ ਸੰਗਤਾਂ ਮੌਜੂਦ ਸਨ
advt.

Post a Comment

0 Comments