ਵੱਖ ਵੱਖ ਹਸਤੀਆਂ ਵੱਲੋਂ ਸ਼ਹੀਦ ਹਵਲਦਾਰ ਬਲਜਿੰਦਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ

 ਟਾਂਡਾ ਉੜਮੁੜ, 26 ਜਨਵਰੀ (ਨਵਦੀਪ ਸਿੰਘ ) - ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਜਹੂਰਾ ਵਿੱਚ ਹੋਏ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਦੇਸ਼ ਦੀ ਰਾਖੀ ਕਰਦੇ ਸਿਆਚਿਨ ਗਲੇਸ਼ੀਅਰ ਤੇ ਡਿਊਟੀ ਦੌਰਾਨ 17 ਜਨਵਰੀ ਨੂੰ ਸ਼ਹੀਦ ਹੌਲਦਾਰ  ਬਲਜਿੰਦਰ ਸਿੰਘ ਵੱਖ  ਵੱਖ ਸਮਾਜ ਸੇਵੀ ਰਾਜਨੀਤਿਕ ਅਤੇ ਧਾਰਮਕ ਹਸਤੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ . ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜੱਥੇ ਨੇ ਕੀਰਤਨ ਕੀਤਾ . ਜਿਸਦੇ ਬਾਅਦ ਹੋਏ ਵੱਖ ਵੱਖ ਹਸਤੀਆਂ ਨੇ ਸ਼ਹੀਦ ਬਲਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੇਸ਼ ਦੀ ਰਾਖੀ ਕਰਨ ਵਾਲੇ ਬਲਜਿੰਦਰ ਸਿੰਘ ਦੇ ਜੀਵਨ ਅਤੇ ਸ਼ਹੀਦੀ ਨੂੰ ਸਤਕਾਰਿਆ . ਇਸ ਮੌਕੇ ਜ਼ਿਲਾ ਸੈਨਿਕ ਭਲਾਈ ਅਫਸਰ ਡਿਪਟੀ ਡਾਇਰੈਕਟਰ ਕਰਨਲ ਦਲਵਿੰਦਰ ਸਿੰਘ ਨੇ ਫੌਜ ਅਤੇ ਸੂਬਾ ਸਰਕਾਰ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੂਬਾ ਸਰਕਾਰ ਵੱਲੋ ਜਾਰੀ ਐਕਸਗਰੇਸ਼ੀਆ ਗ੍ਰਾਂਟ ਦੀ ਪਹਿਲੀ ਕਿਸ਼ਤ ਵਿੱਚੋਂ ਸ਼ਹੀਦ ਦੀ ਪਤਨੀ ਪ੍ਰਦੀਪ ਕੌਰ ਨੂੰ ਪੰਜ ਲੱਖ ਅਤੇ ਮਾਤਾ ਕੁੰਤੀ ਦੇਵੀ ਨੂੰ ਦੋ ਲੱਖ ਦੀ ਮਦਦ ਦਾ ਚੈੱਕ ਭੇਟ ਕਰਦੇ ਹੋਏ ਕਿਹਾ ਕਿ ਜਲਦ ਹੀ ਸਰਕਾਰ ਵੱਲੋ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਲਈ ਪ੍ਰਕਿ੍ਰਰਿਆ ਸ਼ੁਰੂ ਕੀਤੀ ਜਾਵੇਗੀ .
 ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਕਰਨਲ ਦਲਵਿੰਦਰ ਸਿੰਘ ਦੇ ਨਾਲ ਨਾਲ ਅਰਵਿੰਦਰ ਸਿੰਘ ਰਸੂਲਪੁਰ, ਸਰਪੰਚ ਅਸ਼ਵਨੀ ਕੁਮਾਰ, ਹਰਮੀਤ ਸਿੰਘ ਔਲਖ, ਸੁਖਵਿੰਦਰ ਸਿੰਘ ਮੂਨਕਾ, ਫੁਲਬਾਗ ਸਿੰਘ, ਸੇਵਾਮੁਕਤ ਬੀ.ਪੀ.ਈ.ਓ. ਜਗਦੀਸ਼ ਲਾਲ, ਡਾਕਟਰ ਪਰਮਜੀਤ ਸਿੰਘ ਖਾਲਸਾ, ਦਰਬਾਰਾ ਸਿੰਘ, ਬਲਵਿੰਦਰ ਸਿੰਘ ਕੰਗ, ਪੱਤਰਕਾਰ ਵਰਿੰਦਰ ਪੰਡਿਤ, ਪੱਤਰਕਾਰ ਸੁਖਦੇਵ ਸਿੰਘ,  ਜੀਦੁਰਲਭ ਸਿੰਘ ਸਿੰਘ, ਸੂਬੇਦਾਰ ਰਮੇਸ਼ ਕੁਮਾਰ, ਅਮਰਜੀਤ ਸਿੰਘ ਕਲਸੀਆ, ਅਜੀਤ ਰਾਮ  ਜਮਾਲਪੁਰ, ਨੰਬਰਦਾਰ ਹਰਿਦਾਸ, ਮਲਕੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਮਾਸਟਰ ਨਰਿੰਦਰ ਸਹਿਬਾਜ਼ਪੁਰ, ਜਸਪਾਲ ਸਿੰਘ, ਸੁਰਿੰਦਰ ਸਿੰਘ, ਸੂਬੇਦਾਰ ਸੁਖਵੀਰ ਸਿੰਘ, ਸੂਬੇਦਾਰ ਸਤਪਾਲ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਟਾਂਡਾ, ਰਜਿੰਦਰ ਸਿੰਘ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਸ਼ਾਮਲ ਸਨ  .            

Post a Comment

0 Comments