ਟਾਂਡਾ ਉੜਮੁੜ, 26 ਜਨਵਰੀ ( ਨਵਦੀਪ ਸਿੰਘ ) - ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜ਼ਿਲਿਆਂ ਦੇ ਸਿਵਲ ਸਰਜਨਾਂ ਅਤੇ ਨੇਤਰਦਾਨ ਐਸੋਸੀਏਸਨਾ ਰਾਹੀਂ ਲੋਕਾਂ ਨੂੰ ਖੂਨ ਦਾਨ ਕਰਨ ਅਤੇ ਮਰਨ ਉਪਰੰਤ ਅੰਗ ਦਾਨ ਕਰਨ ਸਬੰਧੀ ਲਗਾਤਾਰ ਕੈਂਪ ਤੇ ਸੈਮੀਨਾਰ ਲਗਾਏ ਜਾ ਰਹੇ ਹਨ . ਇਸੇ ਤਹਿਤ ਨੇਤਰਦਾਨ ਐਸੋਸੀਏਸਨ( ਰਜਿ: )ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਅਤੇ ਸਕੱਤਰ ਜਸਵੀਰ ਸਿੰਘ ਇੰਜੀਨੀਅਰ ਦੀ ਟੀਮ ਵੱਲੋਂ ਜ਼ਿਲੇ ਵਿੱਚ ਨੇਤਰਦਾਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ . ਇਸੇ ਮੁਹਿੰਮ ਤਹਿਤ ਟਾਂਡਾ ਟੀਮ ਵੱਲੋਂ ਕੀਤੇ ਗਏ ਜਾਗਰੂਕਤਾ ਦੇ ਸੰਚਾਰ ਦੇ ਚੱਲਦਿਆਂ ਹਰਸੀਪਿੰਡ ਨਿਵਾਸੀ ਬਜ਼ੁਰਗ ਚੰਨਣ ਸਿੰਘ ਪੁੱਤਰ ਮਾਹੀ ਸਿੰਘ ਵੱਲੋਂ ਉਨਾਂ ਦੇ ਪਰਵਾਰ ਆਪਣੇ ਬਜ਼ੁਰਗ ਦੀ ਇੱਛਾ ਮੁਤਾਬਕ ਕਰਵਾਈ ਗਈ ਮਰਨੋਂ ਉਪਰੰਤਰ ਰਾਜਿਸਟੇਰਸ਼ਨ ਤਹਿਤ ਅੱਜ ਅੱਖਾਂ ਦਾਨ ਕੀਤੀਆਂ . ਉਨਾਂ ਦੇ ਸਪੁੱਤਰ ਇੰਦਰਜੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਐੱਸ.ਐੱਮ. ਓ. ਡਾਕਟਰ ਕੇਵਲ ਸਿੰਘ ਅਤੇ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਨੇ ਚੰਨਣ ਸਿੰਘ ਦੀਆਂ ਦਾਨ ਕੀਤੀਆਂ ਅੱਖਾਂ ਹਾਸਲਕੀਤੀਆਂ . ਇਸ ਮੌਕੇ ਐੱਸ. ਐੱਮ. ਓ. ਡਾ. ਕੇਵਲ ਸਿੰਘ ਤੇ ਭਾਈ ਬਰਿੰਦਰ ਸਿੰਘ ਮਸੀਤੀ ਨੇ ਸਵਰਗਵਾਸੀ ਚੰਨਣ ਸਿੰਘ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨਾਂ ਅੱਖਾਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਭੇਜਿਆ ਜਾਵੇਗਾ . ਜੋ ਦੋ ਹਨੇਰੀ ਜਿੰਦਗੀਆਂ ਨੂੰ ਰੌਸਨ ਕਰਨਗੀਆਂ . ਉਨਾਂ ਦੱਸਿਆ ਕਿ ਚੰਨਣ ਸਿੰਘ ਹਰਸੀਪਿੰਡ ਬਲਾਕ ਟਾਂਡਾ ਦੇ 28 ਵੇਂ ਨੇਤਰਦਾਨੀ ਸਨ . ਹੁਣ ਤੱਕ ਟਾਂਡਾ ਅਤੇ ਭੁੰਗਾ ਬਲਾਕ ਤੋਂ 56 ਅੱਖਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ . ਇਸ ਮੌਕੇ ਇੰਦਰਜੀਤ ਸਿੰਘ, ਸਵਰਨ ਸਿੰਘ, ਅਮਰਜੀਤ ਸਿੰਘ, ਅਮਰਜੀਤ ਕੌਰ, ਮਦਨ ਸਿੰਘ, ਹਰਜੀਤ ਸਿੰਘ, ਮਾਸਟਰ ਗੁਰਦੀਪ ਸਿੰਘ, ਜਗਦੀਪ ਮਾਨ ਆਦਿ ਮੌਜੂਦ ਸਨ .

0 Comments