ਟਾਂਡਾ ਵਿੱਚ ਭਾਜਪਾ ਵਰਕਰਾਂ ਨੇ ਫੂਕਿਆ ਪਾਕਿਸਤਾਨ ਸਰਕਾਰ ਦਾ ਪੁਤਲਾ

ਟਾਂਡਾ ਉੜਮੁੜ,6 ਜਨਵਰੀ (ਨਵਦੀਪ ਸਿੰਘ ) - ਪਾਕਿਸਤਾਨ ਵਿੱਚ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਅਤੇ ਪਥਰਾਅ ਦੇ ਵਿਰੋਧ ਵਿੱਚ ਭਾਜਪਾ ਵਰਕਰਾਂ ਨੇ ਅੱਜ ਟਾਂਡਾ ਵਿੱਚ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਸਰਕਾਰ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਮੰਡਲ ਪ੍ਰਧਾਨ ਭਾਜਪਾ ਅਨਿਲ ਗੋਰਾ ਦੀ ਅਗਵਾਈ ਵਿੱਚ ਸ੍ਰੀ ਮਹਾਂਦੇਵ ਮੰਦਰ ਇਕੱਠੇ ਹੋਏ ਭਾਜਪਾ ਵਰਕਰਾਂ ਨੇ ਸਰਕਾਰੀ ਹਸਪਤਾਲ ਚੌਕ ਵਿੱਚ ਜਾ ਕੇ ਪਾਕਿਸਤਾਨ ਖਿਲਾਫ  ਰੋਹ ਭਰਿਆ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਇਸ ਮੌਕੇ ਮੌਜੂਦ ਭਾਜਪਾ ਆਗੂ ਜਵਾਹਰ ਖੁਰਾਣਾ ਅਤੇ ਮੰਡਲ ਪ੍ਰਧਾਨ ਗੋਰਾ ਨੇ ਆਖਿਆ  ਸ੍ਰੀ ਨਨਕਾਣਾ ਸਾਹਿਬ ਵਿਖੇ ਜੋ ਕੁਝ ਹੋਇਆ ਉਹ ਸਹਿਣਯੋਗ ਨਹੀਂ ਹੈ ਅਤੇ ਅਸੀਂ ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਧਮਕੀਆਂ ਦੇਣਾ ਅਤੇ ਗੁਰਦੁਆਰੇ ਦਾ ਨਾਮ ਤਬਦੀਲ ਕਰਨ ਦੀ ਗੱਲ ਕਰਨੀ ਅਤੇ ਸਿੱਖਾਂ ਨੂੰ ਪਾਕਿਸਤਾਨ ਵਿਚੋਂ ਕੱਢ ਦੇਣ ਦੀ ਧਮਕੀ ਦੇਣ ਗੱਲ ਕਰਨੀ ਪਾਕਿਸਤਾਨ ਦੀ ਵੱਡੀ ਕਰਤੂਤ ਹੈ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਗੁਰਦੁਆਰਾ ਸਾਹਿਬ ਉੱਤੇ ਪਥਰਾਅ ਕਰਵਾਉਣ ਲਈ ਲੋਕਾਂ ਨੂੰ ਉਕਸਾਉਣ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਆਖਿਆ ਕਿ ਇਨ੍ਹਾਂ ਹਾਲਾਤਾਂ ਵਿੱਚ ਮੋਦੀ ਸਰਕਾਰ ਵੱਲੋਂ ਸੀ. ਏ .ਏ. ਅਤੇ ਐਨ. ਆਰ. ਸੀ.ਸਬੰਧੀ ਲਿਆ ਗਿਆ ਫ਼ੈਸਲਾ ਬਿਲਕੁਲ ਸਹੀ ਫ਼ੈਸਲਾ ਹੈ |
ਇਸ ਮੌਕੇ ਕੇਵਲ ਖੁਰਾਣਾ, ਲਾਲਾ ਬਿਸ਼ਨ ਦਾਸ, ਗੁਰਮੀਤ ਬਿੱਟੂ, ਪਦਮ ਬੇਦੀ, ਚੰਦਰ ਮੋਹਨ ਲਾਡੀ, ਲਲਿਤ ਕੁਮਾਰ, ਪਵਨ ਕੁਮਾਰ, ਦੀਪਕ ਸੇਠੀ, ਰਾਜੀਵ ਖੰਨਾ, ਵਿਨੋਦ ਖੋਸਲਾ, ਬਿਮਲ ਅਰੋੜਾ, ਰਾਜਨ ਸੋਂਧੀ, ਸੰਦੀਪ ਖੰਨਾ, ਚਮਨ ਲਾਲ ਸ਼ਰਮਾ, ਚਰਨਜੀਤ ਸਿੰਘ, ਕਮਲ ਜੈਨ, ਕੀਮਤੀ ਲਾਲ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ |

Post a Comment

0 Comments