ਹੁਸ਼ਿਆਰਪੁਰ , 14 ਜਨਵਰੀ (ਨਵਦੀਪ ਸਿੰਘ) - ਮੱਧ ਪ੍ਰਦੇਸ਼ ਦੇ ਪੰਚਮੜੀ ਆਰਮੀ ਟਰੇਨਿੰਗ ਸਟੇਸ਼ਨ ਤੋਂ ਅਸਲਾ ਲੈਕੇ ਫਰਾਰ ਹੋਣ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ ਮੁਲਜ਼ਮ ਭਗੋੜਾ ਫੌਜੀ ਹਰਪ੍ਰੀਤ ਸਿੰਘ ਨਿਵਾਸੀ ਮਿਆਣੀ ਅੱਜ ਸਵੇਰੇ ਹੁਸ਼ਿਆਰਪੁਰ ਪੁਲਸ ਦੀ ਗ੍ਰਿਫਤ ਵਿੱਚੋਂ ਭੱਜਣ ਵਿੱਚ ਸਫਲ ਹੋ ਗਿਆ | ਉਹ ਉਸ ਸਮੇ ਪੁਲਸ ਨੂੰ ਚਕਮਾ ਦੇ ਗਿਆ ਜਦੋ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ | ਹਰਪ੍ਰੀਤ ਅਤੇ ਉਸਦੇ ਸਾਥੀਆਂ ਨੂੰ ਟਾਂਡਾ ਪੁਲਸ ਨੇ ਮਾਰੂ ਹਥਿਆਰਾਂ ਸਮੇਤ ਪਿਛਲੇ ਮਹੀਨੇ ਕਾਬੂ ਕੀਤਾ ਸੀ |


0 Comments