ਟਾਂਡਾ ਉੜਮੁੜ,20 ਫਰਵਰੀ (ਨਵਦੀਪ ਸਿੰਘ ) - ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਟਾਂਡਾ ਗੌਰਵ ਵੱਲੋਂ ਹੱਡੀਆਂ ਅਤੇ ਜੋੜਾਂ ਦੇ ਚੈੱਕਅਪ ਲਈ ਫ੍ਰੀ ਕੈਂਪ 23 ਫਰਵਰੀ ਨੂੰ ਸ਼ਿਮਲਾ ਪਹਾੜੀ ਪਾਰਕ ਵਿਖੇ ਲਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀ.ਆਰ.ਓ. ਹਨੀ ਕੇ. ਵੈਦ, ਖਜਾਨਚੀ ਰੋਹਿਤ ਟੰਡਨ ਅਤੇ ਸਕੱਤਰ ਸਚਿਨ ਪੁਰੀ ਨੇ ਦੱਸਿਆ ਕਿ ਕਲੱਬ ਪ੍ਰਧਾਨ ਰਾਜਨ ਬੱਤਰਾ ਦੀ ਅਗਵਾਈ ਅਤੇ ਸਾਬਕਾ ਗਵਰਨਰ ਲਾਇਨਜ਼ ਕਲੱਬ 321 ਡੀ ਰਾਜੀਵ ਕੁਕਰੇਜਾ ਅਤੇ ਪ੍ਰੋਜੈਕਟ ਚੇਅਰਮੈਨ ਗੁਲਸ਼ਨ ਅਰੋੜਾ ਦੀ ਸਰਪ੍ਰਸਤੀ ਵਿੱਚ ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗੇਗਾ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਗਾਰਡੀਅਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਸੇਵਾਵਾਂ ਦੇਣਗੇ | ਕੈਂਪ ਵਿੱਚ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਬੋਨ ਡੈਨਸਿਟੀ ਟੈਸਟ, ਨਰਵ ਵੀਕਨੈੱਸ ਟੈਸਟ, ਫੈਟ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ
advt.
advt.


0 Comments