ਅਵਾਨ ਘੋੜੇਸ਼ਾਹ ਵਿਖੇ 25 ਜਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ 1 ਮਾਰਚ ਨੂੰ ਕਰਵਾਏ ਜਾਣਗੇ ਆਨੰਦ ਕਾਰਜ- ਸਤਪਾਲ ਮੁਲਤਾਨੀ

ਟਾਂਡਾ ਉੜਮੁੜ, 28 ਫਰਵਰੀ (ਪੱਤਰਕਾਰ ਮੰਚ ) -  ਨਾਨਕ ਸੋਚ ਵੈੱਲਫੇਅਰ ਸੁਸਾਇਟੀ ਅਵਾਨ ਘੋੜੇਸ਼ਾਹ ਵੱਲੋਂ 1 ਮਾਰਚ ਨੂੰ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ  ਕਰਵਾਏ ਜਾਣਗੇ |  ਸੁਸਾਇਟੀ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਮੁਲਤਾਨੀ (ਰਿੱਚੀ ਟਰੈਵਲ ਜਲੰਧਰ) ਅਤੇ ਸਰਪੰਚ ਬਲਵਿੰਦਰ ਕੌਰ ਮੁਲਤਾਨੀ ਨੇ   ਦੱਸਿਆ ਕਿ ਸਵਰਗਵਾਸੀ ਜੋਗਿੰਦਰ ਸਿੰਘ ਮੁਲਤਾਨੀ ਅਤੇ ਮਾਤਾ ਮਹਿੰਦਰ ਕੌਰ ਮੁਲਤਾਨੀ ਦੀ ਯਾਦ ਵਿੱਚ ਅਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ  ਇਸ ਸਮਾਗਮ ਦੌਰਾਨ ਚੁਣੇ ਗਏ 25   ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੁਸਾਇਟੀ ਵੱਲੋਂ ਹਰ ਨਵੇਂ ਵਿਆਹੇ ਜੋੜੇ ਨੂੰ ਘਰੇਲੂ ਲੋੜੀਂਦਾ ਸਾਮਾਨ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ |  ਇਸ ਮੌਕੇ ਜੋਨੀ ਮੁਲਤਾਨੀ, ਪਿੰਡ ਦੇ ਪਤਵੰਤੇ ਅਤੇ ਸੁਸਾਇਟੀ ਦੇ ਸਮੂਹ ਸੇਵਾਦਾਰ ਮੌਜੂਦ ਸਨ 
advt.

Post a Comment

0 Comments