ਟਾਂਡਾ ਉੜਮੁੜ,3 ਫਰਵਰੀ (ਨਵਦੀਪ ਸਿੰਘ) - ਪਿੰਡ ਸਲੇਮਪੁਰ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਚ ਗੁਰੂ ਲਾਧੋ ਰੇ ਮਹਾਨ ਨਗਰ ਕੀਰਤਨ 4 ਫਰਵਰੀ ਨੂੰ ਸਜਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਸੇਵਾਦਾਰਾਂ ਭਾਈ ਗੁਰਮੀਤ ਸਿੰਘ ਬਿੱਟੂ ਅਤੇ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਨੌਜਵਾਨ ਕਲੱਬ ਸਲੇਮਪੁਰ ਜਲਾਲਪੁਰ ਵੱਲੋਂ ਗੁਰਦੁਆਰਾ ਕੰਬਲੀ ਵਾਲਾ ਪਟਿਆਲਾ ਦੇ ਮੁੱਖ ਸੇਵਾਦਾਰ ਸੰਤ ਨਛੱਤਰ ਸਿੰਘ ਕੰਬਲੀ ਵਾਲਿਆਂ ਦੀ ਦੇਖ ਰੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਇਹ ਨਗਰ ਕੀਰਤਨ ਸਵੇਰੇ 9 ਵਜੇ ਪਿੰਡ ਸਲੇਮਪੁਰ ਤੋਂ ਸ਼ੁਰੂ ਹੋਵੇਗਾ, ਇਹ ਨਗਰ ਕੀਰਤਨ ਪਿੰਡ ਸਲੇਮਪੁਰ ਜਲਾਲਪੁਰ, ਨੰਗਲੀ, ਅਕਬਰਪੁਰ,ਜੱਬੋਵਾਲ, ਬਰਿਆਰ, ਮੀਰਾਪੁਰ, ਡੱਡੀਆਂ, ਸੱਲਾਂ, ਟਾਂਡਾ, ਪੁਲਪੁਖਤਾ, ਮਿਆਣੀ, ਗਿਲਜੀਆ, ਭੂਲਪੁਰ, ਰੜਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਸਲੇਮਪੁਰ ਆ ਕੇ ਸਮਾਪਤ ਹੋਵੇਗਾ .ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ 3 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ ਨਗਰ ਕੀਰਤਨ ਉਪਰੰਤ 5 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਵਾਸੀ ਸੰਤ ਗੁਰਬਚਨ ਸਿੰਘ ਕੰਬਲੀ ਵਾਲਿਆਂ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ |


0 Comments