ਟਾਂਡਾ ਉੜਮੁੜ,2 ਫਰਵਰੀ (ਨਵਦੀਪ ਸਿੰਘ ) - ਟਾਂਡਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਟਾਂਡਾ ਪੁਲਸ ਦੀ ਟੀਮ ਨੇ ਬਿਜਲੀ ਘਰ ਟੀ ਪੁਆਇੰਟ ਹਾਈਵੇ ਉੱਤੇ ਇੱਕ ਟਰੱਕ ਵਿੱਚ ਸਵਾਰ ਚਾਰ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿੱਚ 473 ਗਰਾਮ ਨਸ਼ੀਲਾ ਪਾਊਡਰ ਅਤੇ ਚੂਰਾ ਪੋਸਤ ਬਰਾਮਦ ਕੀਤਾ , ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਣਜੀਤ ਸਿੰਘ ਅਤੇ ਥਾਣੇਦਾਰ ਅਮਰਜੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਸੰਜੂ ਪੁੱਤਰ ਵਿਜੇ ਕੁਮਾਰ ਨਿਵਾਸੀ ਅਵਾਨ ਖਾਨ (ਦੀਨਾਨਗਰ) ਗੁਰਦਾਸਪੁਰ ਅਤੇ ਸੁਦੇਸ਼ ਕੁਮਾਰ ਪੁੱਤਰ ਪੂਰਨ ਚੰਦ, ਸੁਖਪਾਲ ਕੁਮਾਰ ਰੋਕੀ ਪੁੱਤਰ ਰਾਜ ਕੁਮਾਰ, ਸਤੀਸ਼ ਕੁਮਾਰ ਬੰਟੀ ਪੁੱਤਰ ਮੁਲਖ ਰਾਜ ਨਿਵਾਸੀ ਗੰਨਾ ਪਿੰਡ (ਫਿਲੌਰ) ਜਲੰਧਰ ਦੇ ਰੂਪ ਹੋਈ ਹੈ


0 Comments