ਟਾਂਡਾ ਉੜਮੁੜ, 21 ਫਰਵਰੀ (ਪੱਤਰਕਾਰ ਮੰਚ ) - ਪ੍ਰਾਚੀਨ ਸ਼ਿਵ ਮੰਦਿਰ ਜਹੂਰਾ ਵਿਖੇ ਪਿੰਡ ਅਤੇ ਇਲਾਕੇ ਦੇ ਸਮੂਹ ਸ਼ਿਵ ਭਗਤਾਂ ਵੱਲੋਂ ਸ਼ਿਵਰਾਤਰੀ ਦਾ ਪਵਿੱਤਰ ਤਿਓਹਾਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ | ਇਸ ਮਹਾਸ਼ਿਵਰਾਤਰੀ ਜੋੜ ਮੇਲੇ ਵਿੱਚ ਦੂਰ ਦੁਰਾਡੇ ਤੋਂ ਆਏ ਹਜ਼ਾਰਾਂ ਸ਼ਿਵ ਭਗਤਾਂ ਨੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਹਾਜ਼ਰੀ ਲੁਆਈ | ਮੰਦਿਰ ਦੇ ਸੇਵਾਦਾਰਾਂ ਅਤੇ ਸੂਦ ਪਰਿਵਾਰ ਟਾਂਡਾ ਵੱਲੋ ਵਿਨੇ ਸੂਦ, ਸ਼ਿਵ ਗੋਸਵਾਮੀ ਦੀ ਅਗਵਾਈ ਵਿੱਚ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਸ਼ਾਮਲ ਸ਼ਿਵ ਭਗਤਾਂ ਨੇ ਵਿਸ਼ਵ ਕਲਿਆਣ ਅਤੇ ਸ਼ਾਂਤੀ ਦੀ ਪ੍ਰਾਰਥਨਾ ਲਈ ਆਹੂਤੀਆਂ ਪਾਈਆਂ | ਇਸ ਦੌਰਾਨ ਸੰਗਤਾਂ ਅਤੇ ਭਜਨ ਮੰਡਲੀਆਂ ਮਨੋਹਰ ਭਜਨਾ ਨਾਲ ਭਗਵਾਨ ਸ਼ੰਕਰ ਕਿ ਮਹਿਮਾ ਦਾ ਗੁਣਗਾਣ ਕਰ ਰਹੀਆਂ ਸਨ | ਇਸ ਮੌਕੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਵਿੱਚ ਸੰਗਤਾਂ ਦੀਆਂ ਰੌਣਕਾਂ ਦੇਖਣ ਯੋਗ ਸਨ |
ਇਸ ਤੋਂ ਇਲਾਵਾ ਸ਼੍ਰੀ ਮਾਹਦੇਵ ਮੰਦਿਰ, ਸ਼੍ਰੀ ਠਾਕੁਰਦੁਆਰਾ ਮੰਦਿਰ, ਸ਼ਿਵ ਮੰਦਿਰ ਰਮਾਇਨੀ ਉੜਮੁੜ,ਪੰਚ ਦੇਵ ਮੰਦਿਰ,ਸ਼ਿਵ ਮੰਦਿਰ ਟਾਂਡਾ,ਮਿਆਣੀ ਅਤੇ ਝਾਵਾਂ ਆਦਿ ਪਿੰਡ ਦੇ ਮੰਦਿਰਾਂ ਵਿੱਚ ਸ਼ਿਵਰਾਤਰੀ ਦੀਆਂ ਰੌਣਕਾਂ ਸਨ | ਇਸ ਦੌਰਾਨ ਵੱਖ ਵੱਖ ਸਥਾਨਾਂ ਤੇ ਸ਼ਿਵ ਭਗਤਾਂ ਵੱਲੋ ਲੰਗਰ ਲਾਏ ਗਏ | ਇਸ ਮੌਕੇ ਵਿਨੇ ਕੁਮਾਰ ਸੂਦ, ਕੁਸਮ ਸੂਦ, ਸਰਪੰਚ ਅਸ਼ਵਨੀ ਕੁਮਾਰ, ਲੱਭਾ ਜਹੂਰਾ,ਸੰਦੀਪ ਸੂਦ, ਪੂਨਮ ਸੂਦ, ਵਰਿੰਦਰ ਪੰਡਿਤ, ਜਗਦੀਪ ਮਾਨ, ਰਾਜੀਵ ਵਰਮਾ, ਜਸਪਾਲ ਜੋਸ਼ੀ, ਜੱਸਾ ਪੰਡਿਤ, ਜਤਿੰਦਰ ਸੂਦ, ਰੰਜਨਾ ਸੂਦ, ਤਰਸੇਮ ਲਾਲ, ਕਮਲ ਗੋਸਵਾਮੀ, ਪੰਡਿਤ ਸ੍ਰੀ ਰਾਮ,ਅਵਿਨਾਸ਼ ਕੌਰ, ਰਜਿੰਦਰ ਪ੍ਰਸਾਦ, ਕੁਲਦੀਪ ਸਿੰਘ, ਰੋਹਿਤ ਟੰਡਨ, ਦਲਜੀਤ ਸਿੰਘ, ਮਨੋਜ ਵੈਦ, ਸਤੀਸ਼ ਵੈਦ ਪਿੰਡ ਜਹੂਰਾ ਦੀਆਂ ਸਮੂਹ ਸੰਗਤਾਂ ਆਦਿ ਨੇ ਹਾਜ਼ਰੀ ਲੁਆਈ |
advt.

0 Comments