ਟਾਂਡਾ ਉੜਮੁੜ,3 ਫਰਵਰੀ(ਨਵਦੀਪ ਸਿੰਘ)- ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਨਿੱਜੀ ਮੋਬਾਈਲ ਹਸਪਤਾਲ ਦੀ ਟੀਮ ਵੱਲੋ ਅੱਜ ਪਿੰਡ ਦਬੁਰਜੀ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਸਰਪੰਚ ਜਸਵੀਰ ਸਿੰਘ ਵਿੱਕੀ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਦਾ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਕੀਤਾ | ਇਸ ਮੌਕੇ ਡਾਕਟਰ ਬਲਵਿੰਦਰ ਸਿੰਘ, ਡਾਕਟਰ ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਰਜਨੀਤ ਸਿੰਘ, ਊਸ਼ਾ ਰਾਣੀ, ਕਾਜਲ ਸ਼ਰਮਾ, ਜਸਵੀਰ ਸਿੰਘ ਅਤੇ ਤੀਰਥ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 160 ਲੋਕਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ| ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ
ਇਸ ਮੌਕੇ ਮੌਜੂਦ ਜੋਗਿੰਦਰ ਸਿੰਘ ਗਿਲਜੀਆਂ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੱਲੋਂ 4 ਫਰਵਰੀ ਨੂੰ ਤਲਵੰਡੀ ਡੱਡੀਆਂ ਮੀਰਾਪੁਰ ਵਿਖੇ, 5 ਨੂੰ ਬਹਾਦਰ ਪੁਰ ਠਾਕਰੀ, 6 ਨੂੰ ਪ੍ਰੇਮਪੁਰ, 7 ਨੂੰ ਪੱਤੀ ਸੱਲਾ, 8 ਨੂੰ ਤਲਵੰਡੀ ਸੱਲਾ ਅਤੇ 9 ਫਰਵਰੀ ਨੂੰ ਵਾਰਡ 12 ਟਾਂਡਾ ਵਿਖੇ ਕੌਂਸਲਰ ਰਾਜੇਸ਼ ਲਾਡੀ ਦੀ ਦੇਖਰੇਖ ਵਿੱਚ ਕੈਂਪ ਲਾਇਆ ਜਾਵੇਗਾ | ਇਸ ਮੌਕੇ ਸਰਪੰਚ ਵਿੱਕੀ ਦਬੁਰਜੀ, ਬਿਕਰਮਜੀਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਰਣਜੀਤ ਸਿੰਘ, ਬਲਵਿੰਦਰ ਕੌਰ, ਜਸਪਾਲ ਸਿੰਘ, ਮਸਤਾਨ ਸਿੰਘ, ਰਜਿੰਦਰ ਸਿੰਘ ਘੋਤੜਾ, ਨਿਰਮਲ ਸਿੰਘ ਘੋਤੜਾ, ਬਲਕਾਰ ਸਿੰਘ, ਭਗਵੰਤ ਸਿੰਘ, ਅਵਤਾਰ ਸਿੰਘ, ਸੂਰਤ ਸਿੰਘ, ਸੂਬੇਦਾਰ ਸੂਰਤ ਸਿੰਘ, ਦਲਜੀਤ ਸਿੰਘ ਜਰਮਨੀ, ਕੈਪਟਨ ਜਸਵੀਰ ਸਿੰਘ, ਕੁਲਜੀਤ ਸਿੰਘ ਸੋਨੂ, ਬਲਵਿੰਦਰ ਕੌਰ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ |

0 Comments