ਟਾਂਡਾ ਉੜਮੁੜ, 4 ਫਰਵਰੀ (ਨਵਦੀਪ ਸਿੰਘ ) - ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਟਾਂਡਾ ਵੱਲੋਂ ਸੀ.ਡੀ.ਪੀ.ਓ. ਨਿਰਮਲ ਕੌਰ ਦੀ ਅਗਵਾਈ ਵਿੱਚ ਬਾਲੜੀ ਦਿਵਸ ਮੌਕੇ ਡਾਕਟਰ ਅਮੀਰ ਸਿੰਘ ਕਾਲਕਟ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਮੁੜ ਵਿਖੇ ਬਲਾਕ ਪੱਧਰੀ ਵਿਸੇਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ | ਇਸ ਮੌਕੇ ਮਹਿਕਮੇ ਵੱਲੋ ਵਿਧਾਇਕ ਗਿਲਜੀਆਂ ਦੀ ਮੌਜੂਦਗੀ ਵਿੱਚ 46 ਬੱਚੀਆਂ ਨੂੰ ਸਨਮਾਨ ਵਜੋਂ ਕੰਬਲ ਅਤੇ ਡਰਾਈ ਸ਼ੀਟਾਂ ਭੇਟ ਕੀਤੀਆਂ ਗਈਆਂ | ਇਸ ਦੌਰਾਨ ਵਿਦਿਆਰਥਣ ਮਾਹੀ ਨੇ ਮਾਦਾ ਭਰੂਣ ਹੱਤਿਆ ਦੇ ਖਿਲਾਫ ਸੰਦੇਸ਼ ਦੇਣ ਲਈ ਮਿੰਨੀ ਨਾਟਕ ਦਾ ਮੰਚਨ ਕੀਤਾ | ਸੀ.ਡੀ.ਪੀ.ਓ .ਨਿਰਮਲ ਕੌਰ ਨੇ ਵਿਭਾਗ ਵੱਲੋਂ ਸਮਾਜਿਕ ਸੁਰੱਖਿਆ ਅਤੇ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਐੱਸ.ਐੱਮ. ਓ. ਟਾਂਡਾ ਡਾ. ਕੇਵਲ ਸਿੰਘ ਨੇ ਮੌਜੂਦ ਲੋਕਾਂ ਨੂੰ ਬੇਟੀ ਪੜਾਓ ਅਤੇ ਬੇਟੀ ਬਚਾਓ ਦੇ ਸੰਦੇਸ਼ ਨਾਲ ਜੋੜਦੇ ਹੋਏ ਬੱਚੀਆਂ ਦੀ ਯੋਗ ਪਰਵਰਿਸ਼ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਬੱਚਿਆਂ ਅਤੇ ਮਾਵਾਂ ਦੀ ਸਿਹਤ ਸੰਭਾਲ ਅਤੇ ਟੀਕਾਕਰਨ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਸਿਹਤਮੰਦ ਬਣਾਈ ਰੱਖਣ ਦੇ ਨੁਕਤੇ ਦੱਸੇ। ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਬੱਚੀਆਂ ਨੂੰ ਸਨਮਾਨਤ ਕਰਦੇ ਹੋਏ ਉੱਚੇ ਮੁਕਾਮ ਤੇ ਪਹੁੰਚ ਕੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਔਰਤਾਂ ਦਾ ਹਵਾਲਾ ਦਿੰਦੇ ਹੋਏ ਬੱਚੀਆਂ ਦੀ ਯੋਗ ਪਰਵਰਿਸ਼ ਕਰਦੇ ਹੋਏ ਉਨ੍ਹਾਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਮੰਚ ਦਾ ਸੰਚਾਲਨ ਸੁਸ਼ਮਾ ਰਾਣੀ ਨੇ ਕੀਤਾ | ਸਮਾਗਮ ਦੌਰਾਨ ਪ੍ਰਿੰਸੀਪਲ ਹਰਦੀਪ ਸਿੰਘ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਅਵਤਾਰ ਸਿੰਘ ਬਲੜਾ, ਦੇਸ ਰਾਜ ਡੋਗਰਾ, ਜਤਿੰਦਰ ਸਿੰਘ, ਬਾਬੂ ਰੂਪ ਲਾਲ, ਕੌਂਸਲਰ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਇੰਜੀਨਿਅਰ ਸੁਖਚੈਨ ਸਿੰਘ, ਆਸ਼ੂ ਵੈਦ, ਪੰਕਜ ਸਚਦੇਵਾ, ਸਨੀ ਕਲਸੀ, ਭੁਪਿੰਦਰ ਕਲਸੀ, ਗੁਰਮੁਖ ਸਿੰਘ, ਸਤਵਿੰਦਰ ਸਿੰਘ, ਸਕੂਲ ਦਾ ਸਟਾਫ, ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰ ਮੌਜੂਦ ਸਨ।

0 Comments