ਮੋਬਾਈਲ ਹਸਪਤਾਲ ਦੀ ਟੀਮ ਵੱਲੋ ਵੱਖ ਵੱਖ ਪਿੰਡਾਂ ਵਿੱਚ ਲਾਏ ਮੁਫ਼ਤ ਮੈਡੀਕਲ ਕੈਂਪ

ਟਾਂਡਾ ਉੜਮੁੜ, 18 ਫਰਵਰੀ  (ਨਵਦੀਪ ਸਿੰਘ ) - ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵੱਲੋ ਸ਼ੁਰੂ ਮੋਬਾਈਲ ਹਸਪਤਾਲ ਦਾ ਸੇਵਾ ਮਿਸ਼ਨ ਲਗਾਤਾਰ ਜਾਰੀ ਹੈ . ਇਸੇ ਸੇਵਾ ਮਿਸ਼ਨ ਤਹਿਤ ਹਸਪਤਾਲ  ਦੀ ਟੀਮ ਵੱਲੋ ਬੇਟ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ  ਮੁਫ਼ਤ ਮੈਡੀਕਲ ਕੈਂਪ ਲਾਏ ਗਏ . ਇਸ ਦੌਰਾਨ ਪਿੰਡ ਗੁਰਾਲਾ, ਰਾਣੀ ਪਿੰਡ, ਡੁਮਾਣਾ, ਨੱਥੂਪੁਰ ਅਤੇ ਦਾਰਾਪੁਰ (ਟਾਂਡਾ) ਵਿੱਚ ਲਾਏ ਮੈਡੀਕਲ ਕੈਂਪਾਂ ਵਿੱਚ   ਡਾਕਟਰ ਬਲਵਿੰਦਰ ਸਿੰਘ, ਡਾਕਟਰ ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਰਜਨੀਤ ਸਿੰਘ, ਊਸ਼ਾ ਰਾਣੀ, ਕਾਜਲ ਸ਼ਰਮਾ, ਜਸਵੀਰ ਸਿੰਘ  ਅਤੇ ਤੀਰਥ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 750  ਲੋਕਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ . ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ . ਇਸ ਦੌਰਾਨ ਬੀਬੀ ਜਸਵੰਤ ਕੌਰ ਗਿਲਜੀਆਂ ਨੇ ਪਿੰਡ ਗੁਰਾਲਾ ਵਿੱਚ ਲੱਗੇ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਮੋਬਾਈਲ ਹਸਪਤਾਲ ਦਾ ਇਹ ਸੇਵਾ ਮਿਸਨ ਹਲਕੇ ਦੇ ਸਮੂਹ ਪਿੰਡਾਂ ਵਿੱਚ ਲਗਾਤਾਰ ਜਾਰੀ ਰਹੇਗਾ .                                                ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਵਾਣ ਘੋੜੇਸ਼ਾਹ ਵਿਖੇ 18 ਫਰਵਰੀ ਨੂੰ, 19 ਨੂੰ ਬੈਂਸ ਅਵਾਣ, 20 ਨੂੰ ਬਸਤੀ ਬੋਹੜਾ, 21 ਨੂੰ ਪਿੰਡੀ ਖੈਰ, 22 ਰੜਾ ਅਤੇ 23 ਫਰਵਰੀ ਨੂੰ ਦੇਸ ਰਾਜ ਡੋਗਰਾ ਅਤੇ ਕੌਂਸਲਰ  ਰਾਜੇਸ਼ ਲਾਡੀ ਦੀ ਦੇਖ ਰੇਖ ਵਿੱਚ ਕਲੋਟੀ ਨਗਰ ਟਾਂਡਾ ਵਿਖੇ ਮੋਬਾਈਲ ਹਸਪਤਾਲ ਦੀ ਟੀਮ ਸੇਵਾਵਾਂ ਦੇਵੇਗੀ .                                                                        ਇਸ ਦੌਰਾਨ ਸਰਪੰਚ ਬਲਜੀਤ ਕੌਰ, ਸਰਪੰਚ ਸੁਰਜੀਤ ਸਿੰਘ, ਰਾਜਵਿੰਦਰ ਕੌਰ, ਸੁਰਿੰਦਰ ਜੀਤ ਸਿੰਘ ਬਿੱਲੂ, ਕੌਂਸਲਰ ਨਰਿੰਦਰ ਕੌਰ, ਸੁਮਨ ਖੋਸਲਾ, ਸਰਪੰਚ ਅਮਰੀਕ ਸਿੰਘ ਇਬਰਾਹਿਮਪੁਰ, ਗੁਰਮੀਤ ਸਿੰਘ, ਨੰਬਰਦਾਰ ਦਿਲਬਾਗ ਸਿੰਘ, ਭੁੱਲਾ ਸਿੰਘ, ਸਤਨਾਮ ਸਿੰਘ, ਜਸਵਿੰਦਰ ਕੌਰ, ਸੁਰਜੀਤ, ਸਾਧੋ ਦੇਵੀ, ਖੁਸ਼ਦੀਪ ਸਿੰਘ, ਦਲਜੀਤ ਸਿੰਘ, ਬਲਵੰਤ ਸਿੰਘ ਬਸਰਾ, ਟੀਨੂੰ ਮੁਲਤਾਨੀ, ਸੁੱਚਾ ਸਿੰਘ, ਫੁੱਲਬਾਗ ਸਿੰਘ, ਬਾਗ ਸਿੰਘ, ਬਲਿੰਦਰ ਸਿੰਘ, ਬੱਬੂ, ਕਰਨੈਲ ਸਿੰਘ, ਸੁੱਖਾ, ਜਗੀਰ ਸਿੰਘ ਆਦਿ ਮੌਜੂਦ ਸਨ .                         
ADVT.

Post a Comment

0 Comments