ਆਮ ਆਦਮੀ ਪਾਰਟੀ ਟਾਂਡਾ ਨੇ ਅਬਜਰਵਰ ਨਿਸ਼ਾਨ ਸਿੰਘ ਚਾਹਲ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਭਰਤੀ ਮੁਹਿੰਮ

ਟਾਂਡਾ ਉੜਮੁੜ , 29 ਫਰਵਰੀ (ਪੱਤਰਕਾਰ ਮੰਚ ) - ਅੱਜ ਆਮ ਆਦਮੀ ਪਾਰਟੀ ਹਲਕਾ ਟਾਂਡਾ ਦੀ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਹਰਮੀਤ ਸਿੰਘ ਔਲਖ ਦੀ ਅਗਵਾਈ ਵਿੱਚ ਹੋਈ | ਜਿਸ ਵਿੱਚ ਅਬਜਰਵਰ ਨਿਸ਼ਾਨ ਸਿੰਘ ਚਾਹਲ ਨੇ ਟਾਂਡਾ ਟੀਮ ਦੇ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ  ਸੰਗਠਨ ਦੀ ਮਜ਼ਬੂਤੀ ਲਈ ਲਾਮਬੰਦ ਕੀਤਾ ਅਤੇ ਦੇਸ਼ ਨੂੰ ਪਰੰਪਰਾਗਤ ਪਾਰਟੀਆਂ ਦੇ ਚੰਗੁਲ ਵਿੱਚ ਕੱਢਣ ਅਤੇ ਦੇਸ਼ ਨੂੰ ਬਚਾਉਣ ਲਈ ਪਾਰਟੀ ਨਾਲ ਜੁੜਨ ਲਈ ਸ਼ੁਰੂ ਮਿਸਡ ਕਾਲ  ਮੁਹਿੰਮ ਬਾਰੇ ਦੱਸਿਆ | ਇਸ ਮੌਕੇ ਚਾਹਲ ਅਤੇ ਹਲਕਾ ਇੰਚਾਰਜ ਔਲਖ ਨੇ ਕਿਹਾ ਮੌਜੂਦਾ ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਵਾਦਾਖਿਲਾਫੀ ਕੀਤੀ ਹੈ ਅਤੇ ਅੱਜ ਹਰੇਕ ਵਰਗ ਸਰਕਾਰ ਤੋਂ ਦੁਖੀ ਹੈ | ਉਨ੍ਹਾਂ ਕਿਹਾ  ਦਿੱਲੀ ਤੋਂ ਬਾਅਦ ਹੁਣ  ਪੰਜਾਬੀ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਨ | ਇਸ ਮੌਕੇ ਹਲਕਾ ਇੰਚਾਰਜ ਹਰਮੀਤ ਸਿੰਘ ਔਲਖ, ਜਸਵੀਰ ਸਿੰਘ ਰਾਜਾ,  ਡਾਕਟਰ ਅਸ਼ੋਕ ਰੇਖੀ, ਡਾ. ਕੁਲਦੀਪ ਸਿੰਘ ਮਿਆਣੀ. ਜਸਵੀਰ ਸਿੰਘ, ਜਸਪਾਲ ਸਿੰਘ, ਬਬਲਾ ਸੈਣੀ, ਪ੍ਰਿੰਸ ਸਲੇਮਪੁਰ, , ਕੁਲਵੰਤ ਸਿੰਘ ਜੌਹਲ, ਗੁਰਦੀਪ ਹੈਪੀ, ਰੋਹਿਤ ਆਨੰਦ,ਸ਼ਰਮਾ ਟਾਂਡਾ, ਜਗਮੋਹਨ ਜਹੂਰਾ, ਜਸਪਾਲ ਸਿੰਘ ਦਸ਼ਮੇਸ਼ ਨਗਰ,ਬਿੱਲਾ ਗਿੱਲ, ਜੱਸੀ ਲੰਬੜ, ਗੁਰਵਿੰਦਰ ਲਾਡੀ ਆਦਿ ਮੌਜੂਦ ਸਨ | 
advt.

Post a Comment

0 Comments