ਪਿੰਡ ਜਲਾਲਪੁਰ ਦੇ CBI ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਮਿਲੇਗਾ ਇੰਡੀਅਨ ਪੁਲਸ ਮੈਡਲ

ਟਾਂਡਾ ਉੜਮੁੜ,3 ਫਰਵਰੀ (ਨਵਦੀਪ ਸਿੰਘ) - ਪਿੰਡ ਜਲਾਲਪੁਰ  ਨਿਵਾਸੀ  ਸੀ.ਬੀ.ਆਈ. ਇੰਸਪੈਕਟਰ ਸੁਖਵਿੰਦਰ ਸਿੰਘ ਘੋਤੜਾ ਦੀ   ਸੀ .ਬੀ.ਆਈ ਵੱਚ ਸ਼ਾਨਦਾਰ ਸੇਵਾਵਾਂ ਕਾਰਨ ਇੰਡੀਅਨ ਪੁਲਸ ਮੈਡਲ ਲਈ  ਚੋਣ ਹੋਈ ਹੈ   ਸੁਖਵਿੰਦਰ ਸਿੰਘ ਘੋਤੜਾ ਨੂੰ ਦੇਸ਼ ਦੇ ਰਾਸ਼ਟਰਪਤੀ ਮੈਡਲ ਨਾਲ ਹੋਰ ਚੁਣੇ ਗਏ ਅਫਸਰਾਂ ਦੇ ਨਾਲ ਨਾਲ ਮੈਡਲ ਦੇਣਗੇ ਪਿੰਡ ਦੇ ਨੌਜਵਾਨ ਅਫਸਰ ਨੂੰ ਮਿਲੇ ਇਸ ਵੱਡੇ ਸਨਮਾਨ ਕਾਰਨ ਪਿੰਡ ਹੀ ਨਹੀਂ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ . ਅੱਜ ਪਿੰਡ ਵਿੱਚ ਹੋਏ ਸਨਮਾਨ ਸਮਾਗਮ ਵਿੱਚ ਇਸ ਵੱਡੀ ਪ੍ਰਾਪਤੀ ਲਈ ਗਿਆਨੀ ਹਰਨਾਮ ਸਿੰਘ ਮੈਮੋਰੀਅਲ ਟਰੱਸਟ ਜਲਾਲਪੁਰ, ਸੰਤ ਪ੍ਰੇਮ ਸਿੰਘ ਕਲੱਬ, ਪਰਵਾਸੀ ਪੰਜਾਬੀਆਂ ਅਤੇ ਪਿੰਡ ਵਾਸੀਆਂ ਨੇ ਟਰੱਸਟ ਦੇ ਪ੍ਰਧਾਨ ਜਸਵੰਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਇੰਸਪੈਕਟਰ ਘੋਤੜਾ ਦਾ ਸਨਮਾਨ ਕੀਤਾ . ਇਸ ਮੌਕੇ ਬਿੱਟੂ ਨੇ ਕਿਹਾ ਕਿ ਸੀ.ਬੀ.ਆਈ. ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਹੋਏ ਆਪਣੀ ਮੇਹਨਤ ਨਾਲ ਇਹ ਸਨਮਾਨ ਹਾਸਲ ਕਰਕੇ ਪਿੰਡ, ਇਲਾਕੇ ਅਤੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ . ਇਸ ਮੌਕੇ ਉਨਾਂ ਇੰਸਪੈਕਟਰ ਘੋਤੜਾ ਦੇ ਮਾਤਾ ਪਿਤਾ ਸ਼ਿੰਗਾਰਾ ਸਿੰਘ ਘੋਤੜਾ ਅਤੇ ਮਾਤਾ ਅਮਰ ਕੌਰ ਦੇ ਨਾਲ ਨਾਲ ਪਤਨੀ ਸੰਦੀਪ ਕੌਰ ਨੂੰ ਵਧਾਈ ਦਿੱਤੀ  . ਇਸ ਮੌਕੇ ਜਸਵੰਤ ਸਿੰਘ ਬਿੱਟੂ, ਲਖਵਿੰਦਰ ਸਿੰਘ ਸੇਠੀ, ਤਰਸੇਮ ਸਿੰਘ, ਜਸਵੰਤ ਸਿੰਘ ਅੰਬੀ, ਜਸਵੰਤ ਸਿੰਘ, ਸਰਦਾਰ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਸਤਪਾਲ ਸਿੰਘ ਭਉ, ਗੁਰਮੀਤ ਸਿੰਘ, ਗੋਲਾ ਜਲਾਲਪੁਰ, ਜੈਸ਼ ਘੋਤੜਾ, ਬਲਬੀਰ ਸਿੰਘ, ਸੁਖਜਿੰਦਰ ਸਿੰਘ ਫਰਾਂਸ, ਰਵਿੰਦਰ ਸਿੰਘ ਇੰਗਲੈਂਡ, ਸੁਭ ਘੋਤੜਾ ਆਦਿ ਮੌਜੂਦ ਸਨ 

Post a Comment

0 Comments