ਟਾਂਡਾ ਉੜਮੁੜ, 26 ਫਰਵਰੀ ( ਪੱਤਰਕਾਰ ਮੰਚ ) - ਅੱਜ ਸ਼ਾਮ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਿਹਤ ਸ਼ਾਖਾ ਦੇ ਹੁਕਮਾਂ ਮੁਤਾਬਕ ਪੰਜਾਬ ਰਾਜ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਕਲਾਸ 1 ਵਿੱਚ ਕੰਮ ਕਰ ਰਹੇ ਡਿਪਟੀ ਡਾਇਰੈਕਟਰਾਂ ਅਤੇ ਸਿਵਲ ਸਰਜਨਾਂ ਦੀ ਲੋਕ ਹਿੱਤ ਵਿੱਚ ਪੋਸਟਿੰਗ ਅਤੇ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਦੇ ਹੁਕਮਾਂ ਮੁਤਾਬਕ ਐੱਸ ਐੱਮ ਓ ਟਾਂਡਾ ਸੀ.ਐੱਚ.ਸੀ. ਡਾਕਟਰ ਕੇਵਲ ਸਿੰਘ ਨੂੰ ਮੁੱਖ ਕੈਮੀਕਲ ਐਗਜ਼ਾਮੀਨਰ ਪੰਜਾਬ ਖਰੜ ਦਾ ਇੰਚਾਰਜ ਲਾਇਆ ਗਿਆ ਹੈ, ਇਸੇ ਤਰ੍ਹਾਂ ਡਾਕਟਰ ਸੰਗੀਤਾ ਭਗਤ ਨੂੰ ਪ੍ਰਮੋਸ਼ਨ ਬੇਸ ਤੇ ਐੱਨ. ਐੱਫ.ਐੱਸ. ਸੀ. ਨਵੀਂ ਦਿੱਲੀ, ਡਾਕਟਰ ਤੇਜਵੰਤ ਸਿੰਘ ਨੂੰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਪੰਜਾਬ ਚੰਡੀਗੜ੍ਹ, ਡਾਕਟਰ ਸੁਰਿੰਦਰ ਸਿੰਘ ਨੂੰ ਸਿਵਲ ਸਰਜ਼ਨ ਫ਼ਾਜ਼ਿਲਕਾ, ਡਾ ਅਰਵਿੰਦਰ ਪਾਲ ਸਿੰਘ ਨੂੰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਪੰਜਾਬ ਚੰਡੀਗੜ੍ਹ, ਡਾ ਗੁਰਿੰਦਰ ਬੀਰ ਸਿੰਘ ਸਿਵਲ ਸਰਜਨ ਬਰਨਾਲਾ, ਡਾ ਆਦੇਸ਼ ਕੰਗ ਸਿਵਲ ਸਰਜਨ ਮੋਗਾ , ਡਾ ਅਮਰਪ੍ਰੀਤ ਕੌਰ ਬਾਜਵਾ ਡਿਪਟੀ ਡਾਕਟਰ ਕਮ ਨੋਡਲ ਅਫ਼ਸਰ ਫੂਡ ਪੰਜਾਬ ਮੁੱਖ ਦਫ਼ਤਰ ਚੰਡੀਗੜ੍ਹ, ਡਾ ਪ੍ਰਭਦੀਪ ਕੌਰ ਸਿਵਲ ਸਰਜਨ ਅੰਮ੍ਰਿਤਸਰ , ਡਾ ਹਰਿੰਦਰਪਾਲ ਸਿੰਘ ਡਿਪਟੀ ਡਰੈਕਟਰ ਮੁੱਖ ਦਫ਼ਤਰ ਪੰਜਾਬ ਚੰਡੀਗੜ੍ਹ , ਡਾ ਹਰੀ ਨਰਾਇਣ ਸਿੰਘ, ਸਿਵਲ ਸਰਜਨ ਮੁਕਤਸਰ, ਡਾ ਨਵਦੀਪ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ, ਡਾਕਟਰ ਜੁਗਲ ਕਿਸ਼ੋਰ ਸਿਵਲ ਸਰਜਨ ਗੁਰਦਾਸਪੁਰ ਅਤੇ ਡਾਕਟਰ ਕ੍ਰਿਸ਼ਨ ਕਿਸ਼ਨ ਚੰਦ ਦੀ ਨਵੀਂ ਤੈਨਾਤੀਡਿਪਟੀ ਡਾਇਰੈਕਟਰ ਬੀ. ਬੀ. ਐੱਮ.ਬੀ. ਨੰਗਲ ਵਜੋਂ ਹੋਈ ਹੈ l
advt.
advt.


0 Comments