ਟਾਂਡਾ ਉੜਮੁੜ 7 ਫਰਵਰੀ (ਪੱਤਰਕਾਰ ਮੰਚ) - ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਦਾ ਸਲਾਨਾ ਇਨਾਮ ਵੰਡ ਸਮਾਗਮ ਬੱਚਿਆਂ ਦੀ ਸੱਭਿਆਚਾਰਕ ਪੇਸ਼ਕਾਰੀ ਨਾਲ ਯਾਦਗਾਰੀ ਹੋ ਨਿੱਬੜਿਆ ਸੰਸਥਾ ਦੇ ਚੇਅਰਮੈਨ ਅਨਿਲ ਚੋਪੜਾ ਤੇ ਕੋ ਚੇਅਰਪਰਸਨ ਸੰਗੀਤਾ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੇਅਰਪਰਸਨ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਟਾਂਡਾ ਨਰਿੰਦਰ ਨਾਥ ਸੈਣੀ ਨੇ ਕੀਤੀ ਜਦ ਕਿ ਸੰਸਥਾ ਦੇ ਐੱਮ ਡੀ ਆਰ. ਕੇ. ਖੰਨਾ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ ਸਮਾਗਮ ਵਿੱਚ ਬੱਚਿਆਂ ਨੇ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੇਸ਼ ਕਰਦੇ ਹੋਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਨੂੰ ਪੇਸ਼ ਕੀਤਾ | ਮੁੱਖ ਮਹਿਮਾਨ ਐੱਮ.ਡੀ. ਆਰ. ਕੇ. ਖੰਨਾ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ| ਮੰਚ ਸੰਚਾਲਨ ਮੈਡਮ ਬਲਜਿੰਦਰ ਕੌਰ ਨੇ ਬਾਖੂਬੀ ਸੰਭਾਲਿਆ | ਇਸ ਮੌਕੇ ਬਲਰਾਜ ਮਹਿੰਦਰੂ ਰਾਜੇਸ਼ ਕੁਮਾਰ, ਅਜੀਤ ਸਿੰਘ, ਵਰਿੰਦਰ ਪੰਡਿਤ, ਰਵਿੰਦਰ ਸ਼ਰਮਾ, ਹਰਮੇਸ਼ ਜੈਨ, ਸੁਖਬੀਰ ਸਿੰਘ, ਪ੍ਰੋਫੈਸਰ ਕੇ ਕਲੋਟੀ,
ਮਾਣਕ ਘੋਸ਼, ਇੰਦਰਪਾਲ, ਪਰਮਜੀਤ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ,ਹਰਵਿੰਦਰ ਕੌਰ, ਅਮਰਜੀਤ ਕੌਰ , ਪਿੰਕੀ ਸੈਣੀ, ਆਰਤੀ ਸ਼ਰਮਾ,ਸੁਮਨਪ੍ਰੀਤ ,ਪ੍ਰਦੀਪ ਕੌਰ, ਨੀਨਾ ਸੈਣੀ, ਕੁਲਵਿੰਦਰ ਕੌਰ, ਸ਼ਿਖਾ ਰਾਣੀ ਅਤੇ ਸਮੂਹ ਸਟਾਫ਼ ਮੌਜੂਦ ਸੀ
0 Comments