ਕਰੋਨਾਂ ਵਾਇਰਸ ਦੇ ਡਰ ਕਾਰਨ 31 ਮਾਰਚ ਤੱਕ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ

ਚੰਡੀਗੜ ,13  ਮਾਰਚ (ਪੱਤਰਕਾਰ ਮੰਚ )- ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਰੋਨਾਂ ਵਾਇਰਸ ਦੇ ਡਰ ਦੇ ਮੱਦੇ ਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ  ਛੁੱਟੀਆਂ ਦੀ ਹਦਾਇਤ ਕੀਤੀ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਜਿਨਾਂ ਸਕੂਲਾਂ ਵਿੱਚ ਪੇਪਰ ਚੱਲ ਰਹੇ ਹਨ ਉਹ ਚਲਦੇ ਰਹਿਣਗੇ |ਉਨ੍ਹਾਂ ਦੱਸਿਆ ਕਿ ਇਸ ਨਾਮੁਰਾਦ ਬਿਮਾਰੀ ਨੇ ਵਿਸ਼ਵ ਵਿੱਚ ਕਾਫੀ ਨੁਕਸਾਨ ਕੀਤਾ ਹੈ ਜਿਸਦੇ ਚਲਦਿਆਂ ਸੂਬੇ ਵਿੱਚ ਇਸਨੂੰ ਰੋਕਣ ਲਈ ਸਰਕਾਰ ਸੰਜੀਦਾ ਉਪਰਾਲੇ ਕਰ ਰਹੀ ਹੈ | 
advt.

Post a Comment

0 Comments