ਟਾਂਡਾ ਉੜਮੁੜ,13 ਮਾਰਚ (ਪੱਤਰਕਾਰ ਮੰਚ )- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਐਲਡਰੀ ਕਲੱਬ ਮੈਂਬਰ ਪੰਜਾਬੀ ਸੈਂਟਰ ਇਲਫੋਰਡ (ਯੂ.ਕੇ) ਇੰਗਲੈਂਡ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਪਿੰਡ ਗਿੱਲ ਵਿਖੇ ਇੱਕ ਦਿਨਾ ਅੱਖਾਂ ਦਾ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਹੀ ਮਰੀਜ਼ਾਂ ਨੇ ਕੈਂ ਪਹੁੰਚ ਕੇ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਦੇਵ ਸਿੰਘ ਜੀ ਬੇਦੀ ਦੀ ਅਗਵਾਈ ਵਿੱਚ ਅਤੇ ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਲਾਲ ਕੈਨੇਡਾ ਤੇ ਉਨ੍ਹਾਂ ਦੀ ਟੀਮ ਦੇ ਉੱਦਮ ਉਪਰਾਲੇ ਸਦਕਾ ਲਗਾਏ ਗਏ ਇਸ ਕੈਂਪ ਦੌਰਾਨ ਸਹਾਰਾ ਹਸਪਤਾਲ ਦਸੂਹਾ ਦੀ ਦਸੂਹਾ ਵੱਲੋਂ ਡਾ.ਅਮਨਦੀਪ ਔਜਲਾ,ਡਾ.ਮਨਦੀਪ ਸੂਦ.ਡਾ. ਅਰੁਣ ਗੁਪਤਾ ਤੇ ਡਾ. ਰਣਵੀਰ ਸਿੰਘ ਦੀ ਮਾਹਿਰ ਡਾਕਟਰੀ ਟੀਮ ਨੇ 300 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਦਿਆਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਪ੍ਰੇਰਣਾ ਦਿੱਤੀlਇਸ ਕੈਂਪ ਦੀ ਸਮਾਪਤੀ ਤੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ ਨੇ ਕੈਂਪ ਦੇ ਮੁੱਖ ਪ੍ਰਬੰਧਕ ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਲਾਲ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਸਮੂਹ ਡਾਕਟਰੀ ਟੀਮ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕਰਦਿਆਂ ਲਗਾਏ ਗਏ ਪਰ ਸ਼ਲਾਘਾ ਕਰਦਿਆਂ ਕਿਹਾ ਕਿ ਕਿ ਅਜਿਹੇ ਕੈਂਪ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਿਤ ਹੁੰਦੇ ਹਨ
ਇਸ ਮੌਕੇ ਉਨ੍ਹਾਂ ਉਨ੍ਹਾਂ ਹੋਰ ਦੱਸਿਆ ਕਿ ਲੋੜਵੰਦ ਮਰੀਜਾਂ ਦੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਸਹਾਰਾ ਹਸਪਤਾਲ ਦਸੂਹਾ ਵਿੱਚ ਮੁਫ਼ਤ ਕੀਤੇ ਜਾਣਗੇ
ਇਸ ਮੌਕੇ ਸੁਖਵਿੰਦਰ ਜੀਤ ਸਿੰਘ ਬੀਰਾ,ਤੇਜਵੀਰ ਸਿੰਘ ਨਿਹਾਲ,ਨਰੇਸ਼ ਪਰਮਾਰ,ਟਹਿਲ ਸਿੰਘ,ਜਸਮੇਲ ਸਿੰਘ ਸਰੋਆ,ਅੱਛਰ ਸਿੰਘ ਮਿਨਹਾਸ,ਦਲਜੀਤ ਸਿੰਘ,ਤਰਲੋਚਨ ਸਿੰਘ ਤਿਹਾੜਾ,ਪ੍ਰਧਾਨ ਨਾਜਰ ਸਿੰਘ,ਰਮਿੰਦਰ ਸਿੰਘ ਲੁਧਿਆਣਾ,ਸੁੱਚਾ ਸਿੰਘ,ਚੰਦਰ ਸ਼ੇਖਰ,ਬਲਬੀਰ ਸਿੰਘ,ਰਜਨੀ ਸ਼ਰਮਾ,ਦਲਜੀਤ ਸਿੰਘ,ਮਨਪ੍ਰੀਤ ਸਿੰਘ,ਮਾਨਸੀ,ਗੁਰਦੀਪ ਰਿੰਕੂ, ਲਖਵੀਰ ਸਿੰਘ,ਕ੍ਰਿਸ਼ਨ ਸਿੰਘ,ਪੂਰਨ ਸਿੰਘ,ਕੇਹਰ ਸਿੰਘ,ਸਵਰਨ ਸਿੰਘ ਹਾਜ਼ਰ ਸਨ

0 Comments