ਟਾਂਡਾ ਕਾਲਜ ਦੇ ਸਾਹਿਲ ਨੇ ਜਿੱਤਿਆ ਵੁਸ਼ੂ ਵਿੱਚ ਸਿਲਵਰ ਮੈਡਲ

ਟਾਂਡਾ ਉੜਮੁੜ,7 ਮਾਰਚ (ਪੱਤਰਕਾਰ ਮੰਚ )-ਜੀ.ਕੇ.ਐੱਸ.ਐੱਮ. ਸਰਕਾਰੀ ਕਾਲਜ ਟਾਂਡਾ ਹੋਣਹਾਰ ਸਟੂਡੈਂਟ ਸਾਹਿਲ ਗਿੱਲ ਨੇ  ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਵੁਸ਼ੂ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਜਿੱਤਿਆ ਹੈ  l ਇੰਟਰ ਕਾਲਜ ਮੁਕਾਬਲਿਆਂ ਵਿਚ ਸਿਲਵਰ ਮੈਡਲ ਜਿੱਤਣ ਵਾਲੇ ਕਾਲਜ ਦੇ ਹੋਣਹਾਰ ਵਿਦਿਆਰਥੀ ਸਾਹਿਲ ਗਿੱਲ ਨੂੰ ਸਨਮਾਨਤ ਕਰਦੇ ਹੋਏ ਪ੍ਰਿੰਸੀਪਲ ਰਜਿੰਦਰ ਕੌਰ ਨੇ ਸਾਹਿਲ ਨੂੰ ਹੋਰ ਸਖ਼ਤ ਮਿਹਨਤ ਕਰਕੇ ਹੋਰ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਉੱਥੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਾਹਿਲ ਤੋਂ ਪ੍ਰੇਰਨਾ ਲੈਣ ਲਈ ਕਿਹਾ I ਇਸ ਮੌਕੇ ਵਾਈਸ ਪ੍ਰਿੰਸੀਪਲ ਰਾਜ ਕੁਮਾਰ,  ਸ਼ਸ਼ੀ ਬਾਲਾ, ਰੰਜਨਾ ਗੁਪਤਾ,  ਚੌਧਰੀ ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਮਨਮੋਹਨ ਸਿੰਘ ਆਦਿ ਮੌਜੂਦ ਸਨ I                         
advt.

Post a Comment

0 Comments