ਟਾਂਡਾ ਉੜਮੁੜ, 7 ਮਾਰਚ (ਪੱਤਰਕਾਰ ਮੰਚ ) - ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਰਾਸ਼ਟਰੀ ਮੈਥ ਓਲੰਪੀਆਡ ਅਧੀਨ ਵਿਦਿਆਰਥੀਆਂ ਦੇ ਐਸ .ਓ .ਐੱਫ .ਮੁਕਾਬਲੇ ਕਰਵਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਇਹ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਪਹਿਲੀ ਜਮਾਤ ਵਿੱਚ ਰੀਆ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਦੂਸਰੀ ਜਮਾਤ ਵਿੱਚ ਕੁੱਲਪ੍ਰੀਤ ਨੇ ਪਹਿਲਾ, ਰਵਰੀਤ ਕੌਰ ਨੇ ਦੂਸਰਾ ਤੇ ਤਨਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਤੀਸਰੀ ਜਮਾਤ ਵਿੱਚ ਅਰਮਾਨ ਭਰਮੋਤਾ, ਚੌਥੀ ਜਮਾਤ ਵਿੱਚ ਹਰਪ੍ਰੀਤ ਅਤੇ ਪੰਜਵੀਂ ਜਮਾਤ ਵਿੱਚ ਸਵਜੋਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿ੍ੰਸੀਪਲ ਸਵਿੰਦਰ ਕੌਰ ਮੱਲੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇਸ ਤੋਂ ਪਹਿਲਾਂ ਇੰਗਲਿਸ਼ ਓਲੰਪੀਆਡ ਦੇ ਮੁਕਾਬਲੇ ਵੀ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।
advt.
0 Comments