ਟਾਂਡਾ ਉੜਮੁੜ, 20 ਮਾਰਚ (ਨਵਦੀਪ ਸਿੰਘ) - ਟਾਂਡਾ ਪੁਲਸ ਦੀ ਟੀਮ ਨੇ ਮਿਆਣੀ ਮੋੜ ਪਿੰਡ ਪੁਲਪੁਖਤਾ ਨਜ਼ਦੀਕ ਇੱਕ ਟਰੱਕ ਵਿੱਚ ਨਾਜਾਇਜ਼ ਤਰੀਕੇ ਨਾਲ ਰੇਤ ਦੀ ਨਿਕਾਸੀ ਕਰਕੇ ਲੈ ਜਾ ਰਹੇ ਟਰੱਕ ਚਾਲਕ ਦੇ ਖਿਲਾਫ਼ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ l ਹਾਲਾਂਕਿ ਮੁਲਜ਼ਮ ਮੌਕੇ ਤੋਂ ਭੱਜਣ ਵਿਚ ਫਰਾਰ ਹੋ ਗਿਆ l ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰੀਕ ਸਿੰਘ ਦੀ ਟੀਮ ਜਦੋਂ ਮਿਆਣੀ ਮੋੜ ਪੁਲਪੁਖਤਾ ਨਜ਼ਦੀਕ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਜਦੋਂ ਟਰੱਕ ਨੂੰ ਰੋਕਿਆ ਗਿਆ ਤਾਂ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ l ਪੁਲਸ ਦੀ ਟੀਮ ਨੇ ਜਦੋਂ ਜਾਂਚ ਕੀਤੀ ਤਾਂ ਟਰੱਕ ਵਿੱਚ ਭਰੀ ਰੇਤ ਸਬੰਧੀ ਕੋਈ ਵੀ ਲੀਗਲ ਦਸਤਾਵੇਜ਼ ਨਹੀਂ ਮਿਲਿਆ l ਟਾਂਡਾ ਪੁਲਿਸ ਨੇ ਰੇਤ ਨਾਲ ਭਰੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇਟਰੱਕ ਚਾਲਕ ਦਲੇਰ ਸਿੰਘ ਉਰਫ ਭੂੰਡੀ ਪੁੱਤਰ ਸੁਖਦੇਵ ਸਿੰਘ ਨਿਵਾਸੀ ਫੱਤਾ ਕੁੱਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l


0 Comments