ਪਿੰਡ ਢੱਟਾਂ ਵਿਖੇ ਕਰੋਨਾ ਬਾਰੇ ਸਬੰਧੀ ਜਾਗਰੂਕਤਾ ਮੀਟਿੰਗ ਕੀਤੀ ਗਈ

 ਟਾਂਡਾ ਉੜਮੁੜ 19 ਮਾਰਚ (ਪੱਤਰਕਾਰ ਮੰਚ )-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਐਸਐਮਓ ਭੁੰਗਾ ਡਾਕਟਰ ਮਨੋਹਰ ਲਾਲ  ਦੀ ਅਗਵਾਈ ਵਿੱਚ ਪਿੰਡ ਢੱਟਾਂ ਵਿਖੇ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ  ਨਿਗਰਾਨ ਕਮੇਟੀ, ਪੇਂਡੂ ਸਿਹਤ ਅਤੇ ਸਫਈ ਕਮੇਟੀ ਅਤੇ ਆਮ ਲੋਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਦੌਰਾਨ ਸੀ ਐੱਚ ਸੀ ਮੈਡੀਕਲ ਸਟਾਫ ਬਹਾਦਰ ਸਿੰਘ ਨੇ ਮੌਜੂਦ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਪੈਦਾ ਹੋਣ ਬਾਰੇ ਵਾਲੇ ਲੱਛਣਾਂ ਬਾਰੇ ਦੱਸਦਿਆਂ ਇਸ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ, ਠੰਢੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਮੂੰਹ ਤੇ ਮਾਸਕ ਬੰਨ੍ਹ ਕੇ ਰੱਖਣਾ ਚਾਹੀਦਾ ਹੈ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਬਹਾਦਰ ਸਿੰਘ, ਜਗੀਰ ਕੌਰ ਪੈਰਾਮੈਡੀਕਲ ਸਟਾਫ, ਸਰਪੰਚ ਗੀਤਾ ਕੁਮਾਰੀ, ਜੀਵਨ ਸਿੰਘ, ਮੋਹਣ ਸਿੰਘ, ਵਰਿੰਦਰ ਕੌਰ, ਮਨਤੋਸ਼ ਕੁਮਾਰੀ, ਮਨਿੰਦਰ ਕੌਰ, ਕੁਲਵਿੰਦਰ ਅਤੇ ਪਿੰਡ ਵਾਸੀ ਮੌਜੂਦ ਸਨ।

Post a Comment

0 Comments