ਪਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਵੱਲੋ ਪਿੰਡਾਂ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਲਈ ਦੋ ਮਸ਼ੀਨਾਂ ਭੇਟ

 ਟਾਂਡਾ ਉੜਮੁੜ,31 ਮਾਰਚ (ਪੱਤਰਕਾਰ ਮੰਚ ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ੁਰੂ ਸਰਕਾਰੀ ਉੱਦਮਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਪਰਵਾਸੀ ਪੰਜਾਬੀ ਮਦਦ ਦੇ ਮਿਸ਼ਨ ਵਿੱਚ ਅੱਗੇ ਆ ਰਹੇ ਹਨ | ਇਸੇ ਤਰਾਂ ਦੀ ਮਿਸਾਲ ਪਿੰਡ ਜੌੜਾ ਨਾਲ ਸੰਬੰਧਿਤ ਪਰਵਾਸੀ ਪੰਜਾਬੀ ਦਾਨੀ ਗੁਰਦੇਵ ਸਿੰਘ ਨਰਵਾਲ ਨੇ ਪੇਸ਼ ਕੀਤੀ ਹੈ | ਅਮਰੀਕਾ ਵਿੱਚ ਉੱਘੇ ਕਾਰੋਬਾਰੀ ਗੁਰਦੇਵ ਸਿੰਘ ਨਰਵਾਲ ਨੇ ਇਸ ਔਖੀ ਘੜੀ ਵਿੱਚ ਸਮਾਜ ਸੇਵੀ ਸੰਸਥਾ ਅਕਾਲ ਚੈਰੀਟੇਬਲ ਸੁਸਾਇਟੀ ਜੌੜਾ ਨੂੰ  ਕਰੋਨਾਂ ਵਾਇਰਸ ਤੋਂ ਬਚਾਅ ਲਈ  1000 ਸੈਨੀਟਾਈਜਰ ਅਤੇ ਮਾਸਕ ਭੇਟ ਕਰਨ ਤੋਂ ਬਾਅਦ ਹੁਣ ਪਿੰਡਾਂ ਵਿੱਚ  ਸੈਨੇਟਾਈਜ਼ਰ ਦਾ ਛਿੜਕਾਅ ਅਤੇ ਫੋਗਿੰਗ ਲਈ  ਦੋ ਮਸ਼ੀਨਾਂ ਭੇਟ ਕੀਤੀਆਂ ਹਨ | ਇਸ ਦੌਰਾਨ ਸੁਸਾਇਟੀ  ਸੇਵਾਦਾਰਾਂ ਪ੍ਰਧਾਨ ਕੋਚ ਦਲਵੀਰ ਸਿੰਘ ਅਤੇ ਸੁਖਵੀਰ ਸਿੰਘ ਸੁੱਖਾ ਨਰਵਾਲ ਨੇ 52 ਹਜ਼ਾਰ ਰੁਪਏ ਦੀਆਂ ਦੋ ਫੌਗਿੰਗ ਮਸ਼ੀਨਾਂ  ਦੇਣ ਲਈ ਨਰਵਾਲ ਦੀ ਸਲਾਘਾ ਕਰਦੇ ਦੱਸਿਆ ਕਿ ਉਨ੍ਹਾਂ ਜਰੂਰਤਮੰਦ ਲੋਕਾਂ ਲਈ ਰਾਸ਼ਨ ਵੰਡਣ ਲਈ ਵੀ ਮਦਦ ਦਾ ਐਲਾਨ ਕੀਤਾ ਹੈ |  ਇਸ ਮੌਕੇ ਕੁਲਵਿੰਦਰ ਸਿੰਘ ਨਰਵਾਲ, ਵਿਜੇ ਕੁਮਾਰ, ਬਾਬਾ ਚੋਲਾਂਗ, ਸੁਖਦੇਵ ਸਿੰਘ , ਬਲਕਾਰ ਸਿੰਘ , ਗੁਰਪਿੰਦਰ ਸਿੰਘ, ਜਗਮੋਹਨ ਸਿੰਘ, ਹਰਵਿੰਦਰ ਸਿੰਘ, ਹਰਕੀਰਤ ਸਿੰਘ, ਗੁਰਮਿੰਦਰ ਸਿੰਘ ਆਦਿ ਮੌਜੂਦ ਸਨ |

Post a Comment

0 Comments