ਟਾਂਡਾ ਉੜਮੁੜ, 27 ਅਪ੍ਰੈਲ (ਨਵਦੀਪ ਸਿੰਘ ) - ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਹਨ | ਇਸੇ ਹੀ ਕੜੀ ਤਹਿਤ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈ. ਟੀ. ਆਈ. ਹਰਸੀਪਿੰਡ ਟਾਂਡਾ ਦੇ ਪ੍ਰਿੰਸੀਪਲ ਮੈਡਮ ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਡਰੈੱਸ ਮੇਕਿੰਗ ਇੰਸਟਰਕਟਰ ਮੈਡਮ ਰਣਜੀਤ ਕੌਰ ਨੇ ਆਪਣੀਆਂ ਸਿੱਖਿਆਰਥਣਾਂ ਨਾਲ ਮਿਲਕੇ ਦੋ ਹਜ਼ਾਰ ਮਾਸਕ ਤਿਆਰ ਕੀਤੇ | ਸੰਸਥਾ ਵੱਲੋ ਇਹ ਮਾਸਕ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਨੂੰ ਭੇਂਟ ਕੀਤੇ | ਇਸ ਮਿਸ਼ਨ ਵਿੱਚ ਸੁਸਾਇਟੀ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਲਡੀ, ਜਥੇਦਾਰ ਦਵਿੰਦਰ ਸਿੰਘ ਮੂਨਕਾ ਅਤੇ ਪ੍ਰਦੀਪ ਸਿੰਘ ਦੇ ਵਿਸ਼ੇਸ਼ ਯੋਗਦਾਨ ਦਾ ਧੰਨਵਾਦ ਕੀਤਾ ਕਰਦੇ ਇੰਸਟਰਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਮਾਸਕ ਦਾਣਾ ਮੰਡੀ, ਫਰੰਟ ਲਾਈਨ ਵਿੱਚ ਕੰਮ ਕਰ ਰਹੇ ਸਿਹਤ ਮਹਿਕਮੇ ਅਤੇ ਪੁਲਸ ਕਰਮਚਾਰੀਆਂ ਨੂੰ ਵੰਡੇ ਜਾਣਗੇ | ਉਨ੍ਹਾਂ ਦੱਸਿਆ ਕਿ ਜਲਦ ਹੀ ਹੋਰ ਮਾਸਕ ਤਿਆਰ ਕਰਵਾ ਕੇ ਸੁਸਾਇਟੀ ਨੂੰ ਭੇਟ ਕੀਤੇ ਜਾਣਗੇ | ਇਸ ਮੌਕੇ ਇੰਸਟਕਟਰ ਗੁਰਵਿੰਦਰ ਸਿੰਘ, ਅਮਨਪ੍ਰੀਤ ਸਿੰਘ ਤੇ ਸੰਸਥਾ ਦੀਆਂ ਸਿੱਖਿਆਰਥਣਾਂ ਵੀ ਹਾਜ਼ਰ ਸਨ |

0 Comments