ਟਾਂਡਾ ਉੜਮੁੜ,3 ਅਪ੍ਰੈਲ( ਪੁੰਜ) - ਪਿੰਡ ਨੈਨੋਵਾਲ ਵੈਦ ਵਿਖੇ ਨੈਣੋਵਾਲ ਵੈੱਲਫੇਅਰ ਸੁਸਾਇਟੀ ਵੱਲੋਂ ਪਰਵਾਸੀ ਭਾਰਤੀ ਜਸਵੰਤ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਅੱਜ 60 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸਤਨਾਮ ਸਿੰਘ ਢਿੱਲੋਂ ਅਤੇ ਸੁਸਾਇਟੀ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਲੋਕ ਹਿਤ ਦੀ ਲਾਏ ਕਰਫਿਊ ਦੌਰਾਨ ਕਈ ਜ਼ਰੂਰਤਮੰਦ ਪਰਿਵਾਰਾਂਨੂੰ ਰਾਸ਼ਨ ਨੂੰ ਲੈ ਕੇ ਸਮੱਸਿਆ ਆ ਰਹੀ ਸੀ | ਪਰਵਾਸੀ ਭਾਰਤੀ ਜਸਵੰਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਦੇ ਨਾਲ ਨਾਲ ਝੰਡਾ ਸਿੰਘ ,ਕੁਲਵੰਤ ਸਿੰਘ ਕੈਨੇਡਾ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਅੱਜ ਜ਼ਰੂਰਤਮੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੀਆਂ ਕਿੱਟਾਂ ਭੇਟ ਕੀਤੀਆਂ | ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਮਦਦ ਦਾ ਇਹ ਸਿਲਸਿਲਾ ਜਾਰੀ ਰਹੇਗਾ | ਇਸ ਮੌਕੇ ਉਨ੍ਹਾਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿੰਡ ਵਾਸੀਆਂ ਨੂੰ ਸਰਕਾਰੀ ਹਦਾਇਤਾਂ ਦਾ ਪਾਲਨ ਕਰਦੇ ਹੋਏ ਆਪੋ ਆਪਣੇ ਘਰਾਂ ਵਿੱਚ ਰਹਿਣ ਦੀ ਪ੍ਰੇਰਨਾ ਵੀ ਦਿੱਤੀ | ਇਸ ਮੌਕੇ ਜਸਵੰਤ ਸਿੰਘ, ਸਤਨਾਮ ਸਿੰਘ ਢਿੱਲੋਂ, ਗੁਰਜੀਤ ਸਿੰਘ, ਸੰਦੀਪ ਸਿੰਘ,ਦਵਿੰਦਰ ਸਿੰਘ ਮਹਿਮੀ ,ਗੁਰਨਾਮ ਸਿੰਘ ਸਾਬੀ, ਗੁਰਕਮਲ ਸਿੰਘ, ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ ਜੱਸੂ ,ਸੋਮਨਾਥ ਮਹਿਮੀ, ਠੇਕੇਦਾਰ ਬਲਵੀਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋਂ, ਨਗਿੰਦਰ ਸਿੰਘ ਸਾਬਕਾ ਸਰਪੰਚ ਆਦਿ ਮੌਜੂਦ ਸਨ |


0 Comments