BAD NEWS : ਨਿਊਯਾਰਕ ਵਿੱਚ ਪਿੰਡ ਚੱਕ ਬਾਮੂ ਨਿਵਾਸੀ ਦੀ ਹੋਈ ਕੋਰੋਨਾ ਵਾਇਰਸ ਨਾਲ ਮੌਤ

ਮਿਆਣੀ , 21 ਅਪ੍ਰੈਲ (ਨਵਦੀਪ ਸਿੰਘ) - ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ ਵਿੱਚ  ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ )  ਨਾਲ ਸੰਬੰਧਿਤ  ਵਿਆਕਤੀ ਦੀ ਮੌਤ ਹੋ ਗਈ | ਮ੍ਰਤਿਕ ਦੀ ਪਛਾਣ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ  ਦੇ ਰੂਪ ਵਿੱਚ ਹੋਈ ਹੈ | ਜਿਸਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ ਵਿੱਚ ਕੋਰੋਨਾ ਵਾਇਰਸ  ਕਾਰਨ  ਮੌਤ ਹੋ ਗਈ | ਮਨਜੀਤ ਸਿੰਘ 1990 ਵਿੱਚ ਅਮਰੀਕਾ ਗਿਆ ਸੀ | ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਬੇਟਿਆਂ ਅਤੇ ਇਕ ਬੇਟੀ ਛੱਡ ਗਿਆ | ਮਨਜੀਤ ਸਿੰਘ  ਟੈਕਸੀ ਚਾਲਕ  ਸੀ | ਇਸ ਦੁਖਦ ਖਬਰ ਕਾਰਨ ਪਿੰਡ ਵਿੱਚ ਰਹਿੰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਸ਼ੋਕ ਦੀ ਲਹਿਰ ਹੈ |

Post a Comment

0 Comments