ਟਾਂਡਾ ਉੜਮੁੜ, 12 ਅਪ੍ਰੈਲ (ਨਵਦੀਪ ਸਿੰਘ ) - ਟਾਂਡਾ ਪੁਲਸ ਨੇ ਨਸ਼ੇ ਵਾਲੇ ਪਾਊਡਰ ਸਮੇਤ ਦੋ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰਜੀਤ ਸਿੰਘ ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਰੱਜੀ ਪਤਨੀ ਗੁਰਮੀਤ ਨਿਵਾਸੀ ਚੋਟਾਲਾ ਅਤੇ ਅਮਨਦੀਪ ਸਿੰਘ ਫਿੱਡੂ ਪੁੱਤਰ ਅਜਮੇਰ ਨਿਵਾਸੀ ਬੁੱਢੀਪਿੰਡ ਦੇ ਰੂਪ ਵਿੱਚ ਹੋਈ ਹੈ | ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਉਨ੍ਹਾਂ ਦੱਸਿਆ ਪੁਲਸ ਨੇ ਬੀਤੇ ਦਿਨੀ ਪਿੰਡ ਚੋਟਾਲਾ ਤੋਂ ਪੰਚਾਇਤ ਦੀ ਮਦਦ ਨਾਲ ਤਿੰਨ ਨੌਜਵਾਨਾਂ ਨੂੰ ਕਾਬੂ ਸੂਰਜ ਕਲਜੋਤ ਅਤੇ ਲਖਵਿੰਦਰ ਲੱਕੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲਾ ਪਾਊਡਰ ਅਤੇ ਹੈਰੋਇਨ ਬਰਾਮਦ ਕੀਤੀ ਸੀ | ਮਾਮਲਾ ਦਰਜ ਕਰਨ ਉਪਰੰਤ ਜਦੋ ਪੁਲਸ ਨੇ ਤਫਤੀਸ਼ ਦੌਰਾਨ ਮੁਲਜਮਾਂ ਕੋਲੋਂ ਕੀਤੀ ਪੁੱਛਗਿੱਛ ਵਿੱਚ ਰੱਜੀ ਦਾ ਨਾਮ ਸਾਮਣੇ ਆਇਆ | ਜਿਸਦੇ ਅਧਾਰ ਤੇ ਪੁਲਸ ਟੀਮ ਨੇ ਰੱਜੀ ਨੂੰ 107 ਗਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ | ਇਸੇ ਤਰਾਂ ਟਾਂਡਾ ਪੁਲਸ ਨੇ 29 ਜਨਵਰੀ ਨੂੰ ਪਿੰਡ ਰਸੂਲਪੁਰ ਨਜ਼ਦੀਕ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤੇ ਗਏ ਮੋਟਰਸਾਈਕਲ ਸਵਾਰਾ ਬਲਜੀਤ ਸਿੰਘ ਅਤੇ ਮਧੂ ਬਾਲਾ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ ਸੀ | ਜਿਨਾਂ ਕੋਲੋਂ ਪੁੱਛਗਿੱਛ ਦੌਰਾਨ ਸਾਮਣੇ ਆਇਆ ਸੀ ਕਿ ਉਨ੍ਹਾਂ ਨਸ਼ਾ ਅਮਨਦੀਪ ਸਿੰਘ ਫਿੱਡੂ ਅਤੇ ਸਰਬਜੀਤ ਸਿੰਘ ਸਾਬੀ ਨਿਵਾਸੀ ਰਸੂਲਪੁਰ ਕੋਲੋਂ ਲਿਆ ਸੀ | ਜਿਸਦੇ ਅਧਾਰ ਤੇ ਪੁਲਸ ਨੇ ਕਾਰਵਾਈ ਕਰਦੇ ਹੁਣ ਅਮਨਦੀਪ ਨੂੰ 105 ਗਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ ਜਦਕਿ ਸਰਬਜੀਤ ਅਤੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ | ਪੁਲਸ ਨੇ ਦੋਨਾਂ ਦੇ ਕਬਜ਼ੇ ਵਿੱਚ ਨਸ਼ੀਲਾ ਪਾਊਡਰ ਬਰਾਮਦ ਕਰਕੇ ਐੱਨ.ਡੀ.ਪੀ.ਐੱਸ.ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ |


0 Comments