ਟਾਂਡਾ ਉੜਮੁੜ, 18 ਅਪ੍ਰੈਲ (ਨਵਦੀਪ ਸਿੰਘ ਮੁੰਨਾ ) ਲਾਕ ਡਾਊਨ ਦੌਰਾਨ ਜਿੱਥੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਉੱਥੇ ਮਰੀਜ਼ਾਂ ਲਈ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਕਮੀ ਨੂੰ ਦੇਖਦਿਆਂ ਪਿਛਲੇ ਲੰਬੇ ਸਮੇਂ ਤੋਂ ਖੂਨ ਦਾਨ ਲਈ ਕੰਮ ਕਰ ਰਹੀ ਸੰਸਥਾ ਸਾਈਂ ਬਲੱਡ ਸੇਵਾ ਟਾਂਡਾ ਵੱਲੋਂ ਅਸਲਮ ਮੁਹੰਮਦ ਅਤੇ ਕਰਨ ਅਰੋੜਾ ਦੀ ਅਗਵਾਈ ਵਿੱਚ ਰੋਜ਼ ਛੇ ਤੋਂ ਸੱਤ ਵਲੰਟੀਅਰ ਰੰਗੀ ਰਾਮ ਬਲੱਡ ਬੈਂਕ ਜਾਜਾ ਵਿਖੇ ਖ਼ੂਨਦਾਨ ਕਰ ਰਹੇ ਹਨ ਤਾਂ ਜੋ ਲੋੜਵੰਦ ਮਰੀਜ਼ਾਂ ਤੱਕ ਸਮੇਂ ਤੇ ਖ਼ੂਨ ਪਹੁੰਚ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਅਸਲਮ ਮੁਹੰਮਦ ਅਤੇ ਕਰਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ 23 ਮਾਰਚ ਤੋਂ ਹੁਣ ਤੱਕ ਟਾਂਡਾ ਉੜਮੁੜ ਨਾਲ ਸਬੰਧਿਤ ਲਗਭਗ ਪੰਜਾਹ ਮਰੀਜ਼ਾਂ ਨੂੰ ਖੂਨਦਾਨ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਸੰਸਥਾ ਵੱਲੋਂ ਜਲੰਧਰ ਦੇ ਹਸਪਤਾਲਾਂ ਵਿੱਚ ਵੀ ਲੋੜਵੰਦ ਮਰੀਜ਼ਾਂ ਨੂੰ ਖ਼ੂਨ ਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸੇਵਾ ਅੱਗੇ ਤੋਂ ਵੀ ਜਾਰੀ ਰੱਖਣਗੇ ਤਾਂ ਜੋ ਲਾਕਡਾਊਨ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਖ਼ੂਨ ਮੁਹੱਈਆ ਹੋ ਸਕੇ। ਇਸ ਦੌਰਾਨ ਅਸਲਮ ਮੁਹੰਮਦ, ਸੌਰਵ, ਕਰਨ ਅਰੋੜਾ, ਵਰਿੰਦਰ ਸਿੰਘ, ਆਕਾਸ਼ ਭੱਟੀ, ਸੁਮਿਤ ਕਸ਼ਿਅਪ, ਨੀਰਜ ਵਰਮਾ ਆਦਿ ਵੀ ਮੌਜੂਦ ਸਨ।
advt.

0 Comments