ਟਾਂਡਾ ਉੜਮੁੜ, 10 ਅਪ੍ਰੈਲ (ਪੱਤਰਕਾਰ ਮੰਚ ) ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋ ਲਾਏ ਕਰਫਿਊ ਕਾਰਨ ਦਵਾਈਆਂ ਨੂੰ ਲੈਕੇ ਆ
ਰਹੀ ਸਮੱਸਿਆ ਦੇ ਹੱਲ ਲਈ ਭਾਵੇ ਪੁਲਸ ਅਤੇ ਪ੍ਰਸ਼ਾਸ਼ਨ ਕਾਫੀ ਉੱਦਮ ਕਰ ਰਿਹਾ | ਪਰੰਤੂ ਫਿਰ
ਵੀ ਟਾਂਡਾ ਤੋਂ ਦੂਰ ਪੈਂਦੇ ਪਿੰਡਾਂ ਦੇ ਵਸਨੀਕਾਂ ਨੂੰ ਦਵਾਈਆਂ ਅਤੇ ਇਲਾਜ ਨੂੰ ਲੈਕੇ
ਔਕੜਾਂ ਆ ਜਾਂਦੀਆਂ ਹਨ | ਅਜਿਹੀ ਹੀ ਇਕ ਔਕੜ ਬੀਤੇ ਦਿਨ ਦਿੱਲੀ ਰਹਿੰਦੇ ਬਲਾਕ ਟਾਂਡਾ
ਦੇ ਪਿੰਡ ਸੈਦੂਪੁਰ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਨੂੰ ਆਈ | ਜਿਸਦੀ ਬਜ਼ੁਰਗ ਮਾਤਾ
ਨੂੰ ਡਾਇਅਬੀਟੀਜ਼ ਦੀ ਦਵਾਈ ਕਰਫਿਊ ਕਰ ਕੇ ਨਹੀਂ ਮਿਲ ਸਕੀ ਸੀ | ਗੁਰਪ੍ਰੀਤ ਸਿੰਘ
ਪੁੱਤਰ ਸੁਖਦੇਵ ਸਿੰਘ ਨੇ ਸੋਸ਼ਲ ਮੀਡੀਆ ਸਾਧਨ ਦਾ ਸਹਾਰਾ ਲੈਂਦੇ ਹੋਏ ਸੀ.ਐੱਮ.ਓ. ਪੰਜਾਬ
ਨੂੰ ਸ਼ਾਮੀ ਆਪਣੀ ਲੋੜ ਸੰਬੰਧੀ ਟਵੀਟ ਕੀਤਾ | ਜਿਸਦੇ ਜਵਾਬ ਵਿੱਚ ਹਰਕਤ ਵਿੱਚ ਆਉਂਦਿਆ
ਮੁੱਖ ਮੰਤਰੀ ਦਫਤਰ ਵੱਲੋ ਹੁਸ਼ਿਆਰਪੁਰ ਪੁਲਸ ਨੂੰ ਮਦਦ ਲਈ ਸੂਚਨਾ ਦਿੱਤੀ ਗਈ | ਸੂਚਨਾ
ਮਿਲਣ ਤੇ ਤੁਰੰਤ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਥਾਣਾ ਮੁਖੀ ਹਰਗੁਰਦੇਵ
ਸਿੰਘ ਨੇ ਰਾਤ ਨੂੰ ਮੈਡੀਕਲ ਸਟੋਰ ਖੁਲਵਾ ਕੇ ਦਵਾਈ ਲਈ ਅਤੇ ਖੁਦ ਪਿੰਡ ਸੈਦੂਪੁਰ ਪਹੁੰਚ
ਕੇ ਬਜ਼ੁਰਗ ਔਰਤ ਨੂੰ ਦਵਾਈ ਦਿੱਤੀ | ਆਈ .ਟੀ .ਸੈਕਟਰ ਵਿੱਚ ਕੰਮ ਕਰਨ ਵਾਲੇ ਗੁਰਪ੍ਰੀਤ
ਸਿੰਘ ਨੇ ਫੋਨ ਤੇ ਦਿੱਲੀ ਤੋਂ ਗੱਲ ਕਰਦਿਆਂ ਦੱਸਿਆ ਕਿ ਉਸਨੇ ਕਾਫੀ ਕੋਸ਼ਿਸ਼ ਕੀਤੀ ਪਰੰਤੂ
ਦਵਾਈ ਨਹੀਂ ਪਹੁੰਚਾ ਸਕਿਆ ਸੀ ਫਿਰ ਉਸਨੇ ਇਹ ਮਦਦ ਮੰਗੀ ਸੀ | ਉਸਨੇ ਸਮੇ ਲਈ ਇਸ ਮਦਦ ਲਈ
ਪੰਜਾਬ ਪੁਲਸ ਅਤੇ ਸੀ.ਐੱਮ.ਓ. ਪੰਜਾਬ ਦਾ ਧੰਨਵਾਦ ਕੀਤਾ |
-
-

0 Comments