ਠੀਕਰੀ ਪਹਿਰੇ ਤੇ ਰੋਕਣ ਤੇ ਪੰਚਾਇਤ ਮੈਂਬਰ ਦੀ ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

                                                                                                                                                                                  ਟਾਂਡਾ ਉੜਮੁੜ, 11ਅਪਰੈਲ (ਪੱਤਰਕਾਰ ਪੰਚ) - ਪਿੰਡ ਨੰਗਲ ਜਮਾਲ ਵਿਖੇ ਪੰਚਾਇਤ ਵੱਲੋਂ ਕਰਫਿਊ ਦੌਰਾਨ ਸਰਕਾਰੀ ਹਦਾਇਤਾਂ ਮੁਤਾਬਕ ਲਾਏ ਗਏ ਠੀਕਰੀ ਪਹਿਰੇ ਦੌਰਾਨ ਰੋਕੇ ਜਾਣ ਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਪੰਚਾਇਤ ਮੈਂਬਰ ਦੀ ਕੁੱਟਮਾਰ ਕਰਨ ਦੀ ਸੂਚਨਾ ਹੈ l ਟਾਂਡਾ ਪੁਲਸ ਨੇ ਕੁੱਟਮਾਰ ਦੇ ਸ਼ਿਕਾਰ ਹੋਏ ਪੰਚਾਇਤ ਮੈਂਬਰ ਜੋਸਫ ਨਾਰੂ ਪੁੱਤਰ ਸ਼ਮੀਮ ਖਾਨ ਦੇ ਬਿਆਨ ਦੇ ਆਧਾਰ ਤੇ ਸੂਰਜ ਪੁੱਤਰ ਮਲਕੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਜੋਸਫ ਨਾਰੂ ਨੇ ਦੱਸਿਆ ਕਿ ਉਸ ਨੇ ਸਰਪੰਚ ਸੋਹਣ ਲਾਲ ਦੇ ਨਾਲ ਮਿਲ ਕੇਕਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡ ਵਿੱਚ ਠੀਕਰੀ ਪਹਿਰਾ ਲਾਇਆ ਹੋਇਆ l ਇਸ ਦੌਰਾਨ ਜਦੋਂ ਉਸ ਨੇ ਉਕਤ ਮੁਲਜ਼ਮ ਨੂੰ ਕਰਫ਼ਿਊ ਲੱਗੇ ਹੋਣ ਦਾ ਹਵਾਲਾ ਦੇ ਕੇ ਵਾਰ ਵਾਰ ਪਿੰਡ ਵਿੱਚ ਆਉਣ ਜਾਣ ਤੋਂ ਵਰਜਿਆ ਤਾਂ ਉਸ ਨੇ ਉਸ ਨਾਲ ਕੁੱਟਮਾਰ ਕਰ ਦਿੱਤੀਜ਼ਖ਼ਮੀ ਹਾਲਤ ਵਿਚ ਉਸ ਨੂੰ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ ਗਿਆ l ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
advt.

Post a Comment

0 Comments