ਟਾਂਡਾ ਉੜਮੁੜ,16 ਅਪ੍ਰੈਲ (ਨਵਦੀਪ ਸਿੰਘ ) - ਟਾਂਡਾ ਪੁਲਸ ਦੀ ਟੀਮ ਨੇ ਪਿੰਡ ਰਸੂਲਪੁਰ ਨਜ਼ਦੀਕ ਇੱਕ ਮੋਟਰ ਤੋਂ ਤਿੰਨ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ l ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ .ਆਈ.ਅਜੀਤ ਸਿੰਘ ਅਤੇ ਏ .ਐੱਸ .ਆਈ. ਗੁਰਮੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਸਾਬੀ ਪੁੱਤਰ ਨਿਰੰਜਨ ਸਿੰਘ ਨਿਵਾਸੀ ਰਸੂਲਪੁਰ, ਜਗਜੀਤ ਸਿੰਘ ਜੋਬਨ ਪੁੱਤਰ ਸਤਵੰਤ ਸਿੰਘ ਨਿਵਾਸੀ ਜਾਜਾ ਅਤੇ ਲਵਦੀਪ ਸਿੰਘ ਦੀਪਾ ਪੁੱਤਰ ਮੋਹਨ ਸਿੰਘ ਨਿਵਾਸੀ ਕੰਧਾਲੀ ਨਰੰਗਪੁਰ ਦੇ ਰੂਪ ਵਿੱਚ ਹੋਈ ਹੈ l ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਦੀ ਉਕਤ ਟੀਮ ਜਦੋਂ ਕਰਫਿਊ ਦੌਰਾਨ ਜਾਜਾ ਬਾਈਪਾਸ ਦੀ ਗਸ਼ਤ ਕਰ ਰਹੀ ਸੀ ਤਾਂ ਰਸੂਲਪੁਰ ਵੱਲ ਜਦੋਂ ਕਿਸੇ ਮੁਖਬਰ ਨੇ ਸੂਚਨਾਂ ਦਿੱਤੀ ਕਿ ਉਕਤ ਮੁਲਜ਼ਮ ਸਾਬੀ ਮੋਟਰ ਵਾਲੇ ਕਮਰੇ ਵਿੱਚ ਨਸ਼ਾ ਵੇਚ ਰਿਹਾ ਹੈ I ਪੁਲਸ ਟੀਮ ਨੇ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ l ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ ਤੇ ਸਾਬੀ ਦੇ ਕਬਜ਼ੇ ਵਿਚੋਂ 115 ਗ੍ਰਾਮ ਨਸ਼ੀਲਾ ਪਾਊਡਰ, ਇੱਕ ਡਿਜੀਟਲ ਕੰਡਾ ਸਰਿੰਜਾਂ ਅਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ l ਜਦ ਕਿ ਜਗਜੀਤ ਸਿੰਘ ਜੋਬਨ ਦੇ ਕਬਜ਼ੇ ਵਿਚੋਂ 75 ਗ੍ਰਾਮ ਅਤੇ ਲਵਦੀਪ ਸਿੰਘ ਦੀਪਾ ਦੇ ਕਬਜ਼ੇ ਵਿੱਚੋਂ 102 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ l ਪੁਲਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l


0 Comments