ਕੋਰੋਨਾ ਵਾਇਰਸ ਬਚਾਅ ਲਈ ਪਿੰਡ ਮਿਆਣੀ ਵਿੱਚ ਬਾਹਰੀ ਲੋਕਾਂ ਦੀ NO ENTRY

ਟਾਂਡਾ ਉੜਮੁੜ, 4 ਅਪ੍ਰੈਲ (ਪੱਤਰਕਾਰ ਮੰਚ  ) - ਕੋਰੋਨਾ  ਵਾਇਰਸ ਬੀਮਾਰੀ ਦੀ ਰੋਕਥਾਮ ਲਈ ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਮਿਆਣੀ  ਨੂੰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ  |  ਇਸ ਸਬੰਧੀ ਜਾਣਕਾਰੀ ਦਿੰਦੇ ਸਰਪੰਚ ਸਿਮਰ ਕੌਰ, ਸਾਬਕਾ ਸਰਪੰਚ ਹਰਬੰਸ ਸਿੰਘ, ਪੰਚ ਸਨੀ ਨੇ ਦੱਸਿਆ ਕਿ  ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੇਲੋੜੀ ਚਹਿਲ ਪਹਿਲ ਨੂੰ ਰੋਕਣ ਲਈ ਪਿੰਡ ਦੇ ਵੱਖ ਵੱਖ ਆਉਣ ਵਾਲੇ ਸੰਪਰਕ ਰਸਤਿਆਂ ਉੱਪਰ ਰੋਕਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵਿਅਕਤੀ ਬਾਹਰੋਂ ਪਿੰਡ ਵਿੱਚ ਆ   ਜਾ ਨਾ ਸਕੇ ਉਨ੍ਹਾਂ ਇਸ ਮੌਕੇ ਦੱਸਿਆ ਕਿ ਅਗਰ ਕਿਸੇ ਵੀ ਵੀ ਵਿਅਕਤੀ ਨੂੰ ਬਾਹਰ ਕਿਸੇ ਜ਼ਰੂਰੀ ਕੰਮ ਲਈ ਜਾਣਾ ਪੈਂਦਾ ਹੈ ਤਾਂ ਉਹ ਪਿੰਡ ਦੀ ਪੰਚਾਇਤ ਦੀ ਪੰਚਾਇਤ ਦੇ ਧਿਆਨ ਵਿੱਚ ਲਿਆ ਕੇ ਹੀ ਬਾਹਰ ਜਾ ਸਕੇਗਾ ਇਸ ਤੋਂ ਇਲਾਵਾ ਬਾਹਰੋਂ ਕੋਈ ਵੀ ਵਿਅਕਤੀ ਪਿੰਡ ਦੀ ਪੰਚਾਇਤ ਨੂੰ ਸੂਚਨਾ ਦਿੱਤੇ ਬਗੈਰ ਪਿੰਡ ਵਿੱਚ ਦਾਖਲ ਨਹੀਂ ਹੋ ਸਕੇਗਾ ਅਤੇ ਜੇਕਰ ਕਿਸੇ ਬਾਹਰਲੇ ਵਿਅਕਤੀ ਨੇ ਪਿੰਡ ਵਿੱਚ ਕਿਸੇ ਜ਼ਰੂਰੀ ਕੰਮ ਲਈ ਦਾਖਲ ਹੋਣਾ ਹੈ ਤਾਂ ਉਸ ਕੋਲ ਆਪਣਾ ਕੋਈ ਨਾ ਕੋਈ ਪਛਾਣ ਪੱਤਰ ਹੋਣਾ ਜ਼ਰੂਰੀ ਹੈ ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਦਿੱਤੀ

Post a Comment

0 Comments