ਜਿਲਾ ਮੈਜਿਸਟ੍ਰੇਟ ਨੇ 15 ਮਈ ਤੋਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲਣ ਦੀ ਦਿੱਤੀ ਛੋਟ

ਹੁਸ਼ਿਆਰਪੁਰ, 14 ਮਈ (ਨਵਦੀਪ ਸਿੰਘ) - 
ਜਿਲਾ  ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਰਫਿਊ ਦੌਰਾਨ ਛੋਟ ਦੇ ਸਮੇਂ ਨੂੰ ਵਧਾਉਂਦੇ ਹੋਏ 15 ਮਈ ਤੋਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਓਹਨਾ  ਸਾਰੀਆਂ ਦੁਕਾਨਾਂ ਨੂੰ ਖੋਲ•ਣ ਲਈ ਛੋਟ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ  ਨੂੰ ਪਿਛਲੇ ਆਦੇਸ਼ਾਂ ਵਿੱਚ ਛੋਟ ਦਿੱਤੀ ਸੀ। ਓਹਨਾ  ਕਿਹਾ ਕਿ ਇਸ ਛੋਟ ਦੌਰਾਨ ਪਿਛਲੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਬਣਾਈ ਜਾਵੇ।ਓਹਨਾ  ਕਿਹਾ ਕਿ ਛੋਟ ਦੌਰਾਨ 4 ਮਈ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਜੇਕਰ ਇਸ ਸਬੰਧੀ ਉਲੰਘਣਾ ਸਾਹਮਣੇ ਆਈ ਤਾਂ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Post a Comment

0 Comments