ਦਸੂਹਾ, 6 ਮਈ (ਨਵਦੀਪ ਸਿੰਘ )- ਜਿਲੇ ਵਿੱਚ ਕੋਵਿਡ 19 ਕੋਰੋਨਾ ਵਾਇਰਸ ਦੀ ਤਾਜਾ ਸਤਿਥੀ ਬਾਰੇ ਜਾਣ ਕਰਵਾਉਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਪਾਜੇਟਿਵ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਆਕਤੀਆੰ ਵਿੱਚੋ ਅੱਜ 39 ਨਵੇ ਸੈਪਲ ਲੈ ਗਏ ਹਨ । ਅੱਜ ਤੱਕ ਕੁੱਲ 1157 ਸੈਪਲ ਹੋ ਗਏ ਹੈ ਅਤੇ ਇਹਨਾਂ ਦੀ ਰਿਪੋਟ ਅਨੁਸਾਰ ਅੱਜ 1 ਨਵਾਂ ਕੇਸ ਮਿਲਣ ਦੇ ਨਾਲ ਜਿਲੇ ਦੇ ਕੁੱਲ ਪਾਜੇਟਿਵ ਮਰੀਜਾਂ ਦੀ ਸੰਖਿਆ 89 ਹੋ ਗਈ ਹੈ ਅਤੇ ਅੱਜ ਦੇ 52 ਸੈਪਲਾਂ ਦੀ ਰਿਪੋਟ ਵਿੱਚੋ 1 ਪਾਜੇਟਿਵ ਆਇਆ ਹੈ । ਜਦ ਕਿ 373 ਸੈਪਲਾਂ ਦਾ ਨਤੀਜਾ ਆਉਣਾ ਬਾਕੀ ਹੈ । ਅੱਜ ਪ੍ਰਾਪਤ ਪਾਜੇਟਿਵ ਮਰੀਜ ਨਰਾਇਣ ਗੜ ਤਹਿਸੀਲ ਦੂਸਹਾਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਪੁੱਤਰ ਅਵਤਾਰ ਸਿੰਘ ਉਮਰ 27 ਸਾਲ ਦੀ ਰਿਪੋਟ ਪਾਜੇਟਿਵ ਪ੍ਰਾਪਤ ਹੋਈ ਜੋ ਆਵਤਾਰ ਸਿੰਘ ਪਹਿਲਾ ਤੋ ਪਾਜੇਟਿਵ ਮਰੀਜ ਦਾ ਪਰਿਵਾਰਿਕ ਮੈਬਰ ਹੈ । ਸਿਹਤ ਐਡਵਾਈਜਰੀ ਸਬੰਧੀ ਲੋਕਾਂ ਨੂੰ ਅਪੀਲ ਕਰਦੇ ਸਿਵਲ ਸਰਜਨ ਨੇ ਕਿਹਾ ਘਰ ਰੋਹ ਸੁਰੱਖਿਅਤ ਰਹੋ , ਅਤੇ ਲੋੜ ਪੈਣ ਤੇ ਜੇਕਰ ਤਹਾਨੂੰ ਘਰ ਤੋ ਬਾਹਰ ਜਾਣ ਮੋਕੇ ਮੂੰਹ ਤੇ ਮਾਸਿਕ ਅਤੇ ਸਾਮਿਜਕ ਦੂਰੀ ਦੇ ਨੇਮ ਦੀ ਪਾਲਣਾ ਕੀਤੀ ਜਾਵੇ ਅਤੇ ਜਿਲਾੰ ਪ੍ਰਸ਼ਾਸਿਨ ਲਾਕ ਡਾਉਨ ਦੋਰਾਨ ਪੂਰਾ ਸਹਿਯੋਗ ਦਿੱਤਾ ਜਾਵੇ ।


0 Comments