ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਜਵਾਹਰ ਖੁਰਾਣਾ ਦਾ ਸਨਮਾਨ

ਟਾਂਡਾ ਉੜਮੁੜ, 24 ਮਈ (ਪੱਤਰਕਾਰ ਮੰਚ ) - ਸੂਬੇ ਦੀ ਕਾਂਗਰਸ  ਸਰਕਾਰ ਰਾਜ ਵਾਸੀਆਂ ਨੂੰ ਸਹੂਲਤਾਂ  ਦੇਣ ਵਿੱਚ ਬੁਰੀ ਤਰਾਂ  ਅਸਫਲ ਰਹੀ ਹੈ। ਜਿਹੜੀ ਸਰਕਾਰ ਕੇਂਦਰ ਵੱਲੋਂ ਆਇਆ ਰਾਸ਼ਨ ਲੋਕਾਂ ਵਿੱਚ ਨਹੀਂ ਵੰਡ ਸਕੀ ਉਹ ਪ੍ਰਦੇਸ਼ ਵਾਸੀਆਂ ਦਾ ਕੀ ਭਲਾ ਕਰ ਸਕੇਗੀ। ਇਹ ਦੋਸ਼ ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਸੋਮ ਪ੍ਰਕਾਸ਼ ਨੇ ਟਾਂਡਾ ਵਿਖੇ ਪੰਜਾਬ ਭਾਜਪਾ ਕਾਰਜਕਾਰਨੀ ਦੇ ਨਵ ਨਿਯੁਕਤ ਮੈਂਬਰ ਜਵਾਹਰ ਖੁਰਾਣਾ ਦੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਵਿਧਾਨ ਸਭਾ ਹਲਕਾ ਉੜਮੁੜ ਦੇ ਦੌਰੇ ਤੇ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਭਵ ਹੱਲ ਵੀ ਕਰਵਾਏ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਵਿਅੰਗ ਕੱਸਦਿਆਂ ਕਿਹਾ ਕਿ ਜਿਸ ਸਰਕਾਰ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦੀ ਆਪਸ ਵਿੱਚ ਨਾ ਬਣਦੀ ਹੋਵੇ ਉੱਥੇ ਆਮ ਲੋਕ ਭਲੇ ਦੀ ਕੀ ਆਸ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਭ ਦਾ ਸਾਥ ਸਭ ਦਾ ਵਿਕਾਸ ਦੇ ਮੰਤਰ ਤੇ ਚੱਲਦਿਆਂ ਵੀਹ ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਹੈ ਤਾਂ ਕਿ ਸਾਰਿਆਂ ਨੂੰ ਮੁਸੀਬਤ ਦੇ ਸਮੇਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਜਦੋਂ ਕਿ  ਪੰਜਾਬ ਸਰਕਾਰ ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਦਾ ਸਿਰਫ਼ 10 ਪ੍ਰਤੀਸ਼ਤ ਹੀ ਲੋਕਾਂ ਵਿੱਚ ਵੰਡ ਸਕੀ ਹੈ। ਉਨ੍ਹਾਂ ਨੇ ਨਵ ਨਿਯੁਕਤ ਕਾਰਜਕਾਰਨੀ ਮੈਂਬਰ ਜਵਾਹਰ ਖੁਰਾਣਾ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਜਵਾਹਰ ਲਾਲ ਖੁਰਾਣਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਸੰਜੀਵ ਕੈਂਥ ਗੋਲਡੀ, ਕੁਸ਼ ਖੋਸਲਾ, ਚੰਦਰ ਮੋਹਨ ਲਾਡੀ, ਹਰਭਜਨ ਸਿੰਘ ਸੈਣੀ, ਬਗ਼ੀਚਾ ਸਿੰਘ ਗੁਰੂ, ਸੰਦੀਪ ਖੰਨਾ, ਗੁਰਮੀਤ ਬਿੱਟੂ, ਲਲਿਤ ਵੈਦ, ਵਿਨੋਦ ਖੋਸਲਾ, ਸ਼ਾਲੂ ਜਹੂਰਾ ਆਦਿ ਵੀ ਮੌਜ਼ੂਦ ਸਨ।

Post a Comment

0 Comments