ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਪਿੰਡ ਚੌਟਾਲਾ ਨਿਵਾਸੀ ਮਾਂ ਪੁੱਤਰ ਦੇ ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ , 18   ਮਈ (ਨਵਦੀਪ ਸਿੰਘ  ) - ਟਾਂਡਾ ਪੁਲਸ ਦੀ ਟੀਮ ਨੇ ਪਿੰਡ ਢੱਟਾ ਨਜ਼ਦੀਕ ਇਕ ਕਾਰ ਸਵਾਰ ਵਿਆਕਤੀ ਨੂੰ    ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ . ਪੁਲਸ ਨੇ ਇਸ ਕਾਰਵਾਈ ਦੌਰਾਨ ਨਸ਼ੇ ਦਾ  ਧੰਦਾ ਕਰਨ ਵਾਲੇ ਚੌਟਾਲਾ ਨਿਵਾਸੀ ਵਿਅਕਤੀ ਅਤੇ ਉਸਦੀ ਮਾਤਾ  ਦੇ ਖਿਲਾਫ ਮਾਮਲਾ ਦਰਜ ਕੀਤਾ ਹੈ .  ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ  ਟਾਂਡਾ ਪੁਲਸ ਦੀ ਟੀਮ ਥਾਣੇਦਾਰ ਅਮਰਜੀਤ ਸਿੰਘ, ਅੱਡਾ ਸਰਾਂ ਚੋਂਕੀ ਇੰਚਾਰਜ ਮਹੇਸ ਕੁਮਾਰ, ਜੀਵਨ ਲਾਲ, ਜਸਪਾਲ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਵੱਲੋਂ ਕੀਤੇ ਗਏ ਇਸ ਆਪ੍ਰੇਸ਼ਨ ਦੌਰਾਨ ਮਾਮਲੇ ਵਿੱਚ ਨਾਮਜ਼ਦ ਹੋਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਮਨਜੀਤ ਸਿੰਘ ਅਤੇ ਉਸ ਦੀ ਮਾਂ ਸੁਰਿੰਦਰ ਕੌਰ ਨਿਵਾਸੀ ਚੌਟਾਲਾ ਦੇ ਰੂਪ ਵਿੱਚ ਹੋਈ ਹੈ . ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਦੀ  ਉਕਤ  ਟੀਮ ਨੂੰ ਗਸ਼ਤ ਦੌਰਾਨ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ  ਉਕਤ ਮਾਂ ਪੁੱਤਰ ਨਸ਼ੀਲੇ ਪਦਾਰਥ ਵਿੱਚ ਨੂੰ ਧੰਦਾ ਕਰਦੇ ਹਨ ਅਤੇ ਉਨਾਂ ਇਸ ਧੰਦੇ ਨਾਲ ਕਾਫੀ ਚੱਲ ਅਚੱਲ ਜਾਇਦਾਦ ਬਣਾਈ ਹੋਈ ਹੈ ਅਤੇ ਇਸ ਧੰਦੇ ਨਾਲ ਕਈ ਕਾਰਾਂ ਲਈਆਂ ਹੋਈਆਂ ਹਨ ਅਤੇ ਅੱਜ ਵੀ ਉਹ ਪਿੰਡ ਢੱਟਾ  ਤੋਂ ਹੁਸ਼ਿਆਰਪੁਰ ਰੋਡ ਵੱਲ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਹੈ . ਪੁਲਸ ਟੀਮ ਨੇ ਪਿੰਡ ਢੱਟ  ਮੇਨ ਰੋਡ ਨਜ਼ਦੀਕ ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੁਲਸ ਟੀਮ ਨੂੰ ਦੇਖ ਕੇ ਜਦੋਂ ਉਕਤ ਮੁਲਜ਼ਮ ਹੈਪੀ ਖਿਸਕਣ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਸਦੇ ਕਬਜੇ ਵਿਚੋਂ 20   ਗ੍ਰਾਮ ਹੈਰੋਇਨ 367  ਗ੍ਰਾਮ ਨਸੀਲਾ ਪਦਾਰਥ, 15   ਸਿਰੰਜਾਂ, 15   ਪੇਪਰ ਰੋਲ, ਕੰਡਾ ਆਦਿ ਬਰਾਮਦ ਕੀਤਾ . ਪੁਲਸ ਨੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ .            
                       

Post a Comment

0 Comments