ਮੈਰੀਲੈਂਡ ਸਕੂਲ ਆਲਮਪੁਰ ਵੱਲੋ ਮਾਂ ਦਿਵਸ ਸਬੰਧੀ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ

ਟਾਂਡਾ ਉੜਮੁੜ 10 ਮਈ (ਪੱਤਰਕਾਰ ਮੰਚ )ਮੈਰੀਲੈਂਡ ਇੰਟਰਨੈਸ਼ਨਲ ਸਕੂਲ ਆਲਮਪੁਰ ਵਿਖੇ ਮਾਂ ਦਿਵਸ ਸਬੰਧੀ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ। ਪ੍ਰਬੰਧਕ ਕਮਲ ਘੋਤੜਾ ਦੇ ਦਿਸ਼ਾ ਨਿਰਦੇਸ਼ ਤੇ ਪ੍ਰਿੰਸੀਪਲ ਕਿਰਨ ਬੇਦੀ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਨਲਾਈਨ ਹੀ ਭਾਗ ਲੈਂਦਿਆਂ ਹੋਇਆਂ ਮਾਂ ਦਿਵਸ ਨਾਲ ਸੰਬੰਧਤ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਤਸਵੀਰਾਂ ਅਤੇ ਵੀਡੀਓ ਸਕੂਲ ਪ੍ਰਬੰਧਕਾਂ ਨੂੰ ਭੇਜੀਆਂ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨਾਲ ਆਨਲਾਈਨ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਮਾਤਾ ਪਿਤਾ ਦਾ ਆਦਰ ਕਰਨ ਅਤੇ ਪੜ੍ਹਾਈ ਵਿੱਚ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ। ਇਸ ਦੌਰਾਨ ਨਵਿਤਾ ਸਚਦੇਵਾ, ਕੁਲਵੰਤ ਕੌਰ, ਪ੍ਰਦੀਪ ਕੌਰ, ਹਰਦੀਪ ਕੌਰ, ਅਜਬੀਰ ਖੱਖ, ਮੋਨਿਕਾ ਰਤਨ, ਜੋਤੀ ਚੌਹਾਨ, ਪ੍ਰੀਤੀ, ਚਾਂਦਨੀ, ਮਮਤਾ, ਦਲਜੀਤ ਕੌਰ, ਮੋਨਿਕਾ, ਕੰਚਨ ਬਾਲਾ, ਕੋਮਲ, ਵਰਿੰਦਰ ਸਿੰਘ ਅਤੇ ਪ੍ਰਭਜਿੰਦਰ ਸਿੰਘ ਵੀ ਮੌਜੂਦ ਸਨ।

Post a Comment

0 Comments